14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦੋ ਧੜਿਆਂ ਵਿਚਾਲੇ ਆਪਸੀ ਲੜਾਈ ਦੌਰਾਨ ਪਥਰਾਅ 'ਚ ਕਈ ਜ਼ਖਮੀ

Ad Position 21
No active advertisement
ਅਜੀਤ ਡੈਸਕ 22-09-2025
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਾਲ ਸਿੰਘ ਨਗਰ 'ਚ ਬੀਤੀ ਦੇਰ ਰਾਤ ਦੋ ਧੜਿਆਂ ਵਿਚਾਲੇ ਹੋਈ ਜ਼ਬਰਦਸਤ ਲੜਾਈ 'ਚ ਜਮ ਕੇ ਪਥਰਾਅ ਕੀਤਾ ਗਿਆ | ਇਸ ਲੜਾਈ ਦੌਰਾਨ ਕੁੱਝ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ | ਲੜਾਈ ਕਾਰਨ ਪੂਰੇ ਇਲਾਕੇ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਜਿਸ ਕਾਰਨ ਪੁਲਿਸ ਵਲੋਂ ਉੱਥੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਘਟਨਾ ਉਸ ਵਕਤ ਵਾਪਰੀ, ਜਦੋਂ ਬਾਲ ਸਿੰਘ ਨਗਰ ਦਾ ਰਹਿਣ ਵਾਲਾ ਇਕ ਨੌਜਵਾਨ ਆਪਣੀ ਭੈਣ ਨੂੰ ਸਕੂਟਰ 'ਤੇ ਟਿਊਸ਼ਨ ਛੱਡਣ ਜਾ ਰਿਹਾ ਸੀ ਕਿ ਇਸ ਦੌਰਾਨ ਮੁਹੱਲੇ 'ਚ ਕੁੱਝ ਨੌਜਵਾਨ ਸੜਕ ਵਿਚਾਲੇ ਖੜੇ ਸਨ | ਜਦੋਂ ਸਕੂਟਰ ਸਵਾਰ ਨੌਜਵਾਨ ਨੇ ਉਨ੍ਹਾਂ ਨੂੰ ਇਕ ਪਾਸੇ ਹੋਣ ਲਈ ਕਿਹਾ ਤਾਂ ਉਹ ਉਸ ਨਾਲ ਉਲਝ ਪਏ | ਮਾਮੂਲੀ ਜਿਹੀ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਤਕਰਾਰ | ਉਸ ਵਕਤ ਗੰਭੀਰ ਰੂਪ ਧਾਰਨ ਕਰ ਗਿਆ | ਜਦੋਂ ਦੋਵੇਂ ਧੜਿਆਂ ਦੇ ਵਿਅਕਤੀਆਂ ਨੇ ਆਪਣੇ ਸਾਥੀ ਬੁਲਾ ਲਏ ਅਤੇ ਇਹਨਾਂ ਵਿਚਾਲੇ ਜ਼ਬਰਦਸਤ ਲੜਾਈ ਹੋਣੀ ਸ਼ੁਰੂ ਹੋ ਗਈ | ਲੜਾਈ ਦੌਰਾਨ ਇੱਟਾਂ-ਪੱਥਰਾਂ ਦੀ ਜੰਮ ਕੇ ਵਰਤੋਂ ਕੀਤੀ ਗਈ, ਜਿਸ ਕਾਰਨ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ | ਸੂਚਨਾ ਮਿਲਦੇ ਪੁਲਿਸ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਸ 'ਤੇ ਇਹ ਲੋਕ ਉਥੋਂ ਚਲੇ ਗਏ | ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਮੁਹੱਲੇ ਦੇ ਲੋਕਾਂ ਨੇ ਅੱਜ ਥਾਣਾ ਦਰੇਸੀ ਦੇ ਬਾਹਰ ਧਰਨਾ ਦਿੱਤਾ | ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਇਕ ਪੱਖ ਦੀ ਗੱਲ ਸੁਣ ਕੇ ਦੂਜੇ ਪੱਖ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦਕਿ ਇਹਨਾਂ ਲੋਕਾਂ ਵਲੋਂ ਹੀ ਸਕੂਟਰ 'ਤੇ ਜਾ ਰਹੇ ਨੌਜਵਾਨ ਨਾਲ ਧੱਕੇਸ਼ਾਹੀ ਕੀਤੀ ਗਈ ਹੈ, ਪਰ ਪੁਲਿਸ ਵਲੋਂ ਇਹਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਇਹਨਾਂ ਵਲੋਂ ਇਕ ਵਿਸ਼ੇਸ਼ ਫ਼ਿਰਕੇ ਦੇ ਆਗੂ ਉਪਰ ਪੁਲਿਸ ਦਾ ਦਬਾਅ ਹੋਣ ਦੇ ਵੀ ਦੋਸ਼ ਲਗਾਏ ਗਏ, ਜਦਕਿ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜਿਹੜੇ ਵਿਅਕਤੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਧਰਨੇ ਦੌਰਾਨ ਲੋਕਾਂ ਵਲੋਂ ਪੁਲਿਸ ਖ਼ਿਲਾਫ਼ ਅਤੇ ਕੁੱਝ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਉਚ ਅਧਿਕਾਰੀਆਂ ਵਲੋਂ ਢੁਕਵੀਂ ਕਾਰਵਾਈ ਦਾ ਭਰੋਸਾ ਦੇ ਕੇ ਇਹਨਾਂ ਨੂੰ ਸ਼ਾਂਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੌਕੇ ਚਾਰਾ ਮੰਡੀ ਲੰਬਾ ਪਿੰਡ ਤੇ ਲਾਇਲਪੁਰ ਖਾਲਸਾ ਸਕੂਲ ਗਰਾਊਾਡ 'ਚ ਲੱਗੇਗੀ ਆਰਜ਼ੀ ਪਟਾਕਾ ਮਾਰਕੀਟ ਅਗਲੀ ਖ਼ਬਰ ਦੁਕਾਨਦਾਰ ਨੂੰ ਬਲੈਕਮੇਲ ਕਰਨ ਵਾਲੇ ਦੋ ਕਾਬੂ, ਇਕ ਫ਼ਰਾਰ
Ad Position 24