ਡਾਬਾ/ਲੁਹਾਰਾ, 21 ਸਤੰਬਰ (ਕੁਲਵੰਤ ਸਿੰਘ ਸੱਪਲ)-ਪਾਰਕ ਪਲਾਜ਼ਾ ਲੁਧਿਆਣਾ ਵਿਖੇ ਪਰੁਲ ਯੂਨੀਵਰਸਿਟੀ ਦੁਆਰਾ ਪਿ੍ੰਸੀਪਲ ਅਧਿਆਪਕ ਮੀਟ ਦੌਰਾਨ ਸ. ਆਤਮਾ ਸਿੰਘ ਪਬਲਿਕ ਸੀਨੀਅਰ ਸਕੂਲ ਡਾਬਾ ਰੋਡ ਬਾਬਾ ਮੁਕੰਦ ਸਿੰਘ ਨਗਰ ਡਾਬਾ ਦੇ ਪਿ੍ੰਸੀਪਲ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕੀਤੇ ਗਏ ਅਧਿਆਪਕਾਂ ਵਿਚ ਸਕੂਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਾਗਰ, ਸ੍ਰੀਮਤੀ ਪੂਜਾ ਸਾਗਰ, ਹਰਮਨ ਸਾਗਰ, ਪਿ੍ੰਸੀਪਲ ਰਵਿੰਦਰ ਕੌਰ, ਨੀਲਮ ਸ਼ਰਮਾ, ਪੂਜਾ ਕੌਂਸਲ, ਸਾਕਸ਼ੀ, ਅਨੀਕੇਤ ਅਧਿਆਪਕ ਸ਼ਾਮਿਲ ਸਨ