ਨਵੀਂ ਦਿੱਲੀ, 29 ਸਤੰਬਰ - "ਰਾਸ਼ਟਰ-ਨਿਰਮਾਣ ਲਈ ਸਮਰਪਿਤ ਇਕ ਮਹਾਨ ਸ਼ਖਸੀਅਤ" - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਦੇ ਸਾਬਕਾ ਪ੍ਰਧਾਨ ਅਸ਼ੋਕ ਸਿੰਘਲ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾਂਜਲੀ ਭੇਟ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, "ਅਸ਼ੋਕ ਸਿੰਘਲ ਇਕ ਪ੍ਰਭਾਵਸ਼ਾਲੀ ਸ਼ਖਸੀਅਤ ਸਨ... ਉਹ ਆਪਣੇ ਵਿਚਾਰਾਂ 'ਤੇ ਦ੍ਰਿੜ੍ਹ ਅਤੇ ਸਾਦਗੀ ਦੀ ਮਿਸਾਲ ਸਨ।ਉਨ੍ਹਾਂ ਨੇ ਅਧਿਆਤਮਿਕ ਵਚਨਬੱਧਤਾ ਨੂੰ ਅਣਥੱਕ ਸੰਗਠਨਾਤਮਕ ਕਾਰਜਾਂ ਅਤੇ ਸਮਾਜਿਕ ਏਕਤਾ ਪ੍ਰਤੀ ਅਟੁੱਟ ਸਮਰਪਣ ਨਾਲ ਜੋੜਿਆ।"
"ਮੈਂ ਇਸਨੂੰ ਆਪਣਾ ਸੁਭਾਗ ਮੰਨਦਾ ਹਾਂ ਕਿ ਮੈਨੂੰ ਅਸ਼ੋਕ ਜੀ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦਾ ਪਿਆਰ ਹਾਸਲ ਕਰਨ ਦੇ ਅਣਗਿਣਤ ਮੌਕੇ ਮਿਲੇ। ਅਜਿਹਾ ਹੀ ਇਕ ਸ਼ੁਰੂਆਤੀ ਮੌਕਾ 1981 ਦਾ ਹੈ, ਜਦੋਂ ਮੈਂ ਇਕ ਨੌਜਵਾਨ ਕਾਰਜਕਰਤਾ ਵਜੋਂ ਮੈਨੂੰ ਸੌਂਪੀਆਂ ਗਈਆਂ ਸੰਗਠਨਾਤਮਕ ਜ਼ਿੰਮੇਵਾਰੀਆਂ ਨਿਭਾ ਰਿਹਾ ਸੀ। ਮੈਨੂੰ ਉਨ੍ਹਾਂ ਵਲੋਂ ਹੱਥ-ਲਿਖਤ ਚਿੱਠੀ ਪ੍ਰਾਪਤ ਹੋਈ। ਸੁਭਾਵਿਕ ਹੀ, ਇਹ ਮੇਰੇ ਲਈ ਇੱਕ ਯਾਦਗਾਰ ਪਲ ਸੀ। ਉਨ੍ਹਾਂ ਨੇ ਆਉਣ ਵਾਲੇ ਇਕ ਅਹਿਮ ਪ੍ਰੋਗਰਾਮ ਬਾਰੇ ਗੱਲ ਕੀਤੀ ਅਤੇ ਕੁਝ ਕੰਮ ਕਰਨ ਲਈ ਸੌਂਪੇ," ਪ੍ਰਧਾਨ ਮੰਤਰੀ ਮੋਦੀ ਲਿਖਦੇ ਹਨ।
ਤਾਜ਼ਾ ਖ਼ਬਰਾਂ
Free
ਪ੍ਰਧਾਨ ਮੰਤਰੀ ਮੋਦੀ ਵਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਅਸ਼ੋਕ ਸਿੰਘਲ ਨੂੰ ਸ਼ਰਧਾਂਜਲੀ ਭੇਟ ਕੀਤੀ
ਨਵੀਂ ਦਿੱਲੀ, 29 ਸਤੰਬਰ - "ਰਾਸ਼ਟਰ-ਨਿਰਮਾਣ ਲਈ ਸਮਰਪਿਤ ਇਕ ਮਹਾਨ ਸ਼ਖਸੀਅਤ" - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਹਿੰਦੂ ਪ੍ਰੀਸ਼ਦ...
ਅਜੀਤ ਡੈਸਕ
28-09-2026