02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ਼ੱਕੀ ਹਾਲਤ 'ਚ ਟੈਕਸੀ ਚਾਲਕ ਨੇ ਕੀਤੀ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 23-09-2025
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਰਾਭਾ ਨਗਰ ਥਾਣਾ ਖੇਤਰ ਵਿਚ ਇਕ ਟੈਕਸੀ ਚਾਲਕ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖ਼ਤ ਲਖਵਿੰਦਰ ਸਿੰਘ ਵਜੋਂ ਕੀਤੀ ਗਈ ਹੈ, ਜੋ ਕਿ ਸਰਾਭਾ ਨਗਰ ਦੇ ਇਲਾਕੇ ਦਾ ਰਹਿਣ ਵਾਲਾ ਸੀ ਅਤੇ 19 ਸਤੰਬਰ ਤੋਂ ਲਾਪਤਾ ਸੀ | ਬੀਤੀ ਰਾਤ ਉਸਦੀ ਲਾਸ਼ ਪੁਲਿਸ ਨੇ ਸਿਧਵਾਂ ਨਹਿਰ ਤੋਂ ਬਰਾਮਦ ਕੀਤੀ | ਪੁਲਿਸ ਅਨੁਸਾਰ ਮਿ੍ਤਕ ਨੇ ਕੁੱਝ ਕਰਜ਼ਾ ਲਿਆ ਹੋਇਆ ਸੀ, ਪਰ ਹੁਣ ਉਹ ਕਰਜ਼ਾ ਨਹੀਂ ਚੁੱਕਾ ਪਾ ਰਿਹਾ ਸੀ, ਜਿਸ ਕਾਰਨ ਉਹ ਦੁਖੀ ਸੀ | ਪੁਲਿਸ ਨੇ ਹਾਲ ਦੀ ਘੜੀ ਲਾਸ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਦੀ ਉਮਰ 27 ਸਾਲ ਦੇ ਕਰੀਬ ਸੀ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਜ਼ਬਰਦਸਤ ਚੈਕਿੰਗ <br/> ਅਗਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਕਾਤਲਾਨਾ ਹਮਲੇ 'ਚ ਦੋ ਨੌਜਵਾਨ ਜ਼ਖ਼ਮੀ <br/>
Ad Position 24
No active advertisement