01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਤਲੁਜ ਦਰਿਆ 'ਤੇ ਮੁੜ ਬਣਿਆ ਹੜ੍ਹ ਦਾ ਖ਼ਤਰਾ ਕਈ ਏਕੜ ਜ਼ਮੀਨ ਨੂੰ ਲਿਆ ਆਪਣੀ ਲਪੇਟ 'ਚ

Ad Position 21
No active advertisement
ਪਿੰਡ ਸਸਰਾਲੀ ਕਾਲੋਨੀ ਦੇ ਧੁੱਸੀ ਬੰਨ੍ਹ 'ਤੇ ਪਾੜ ਪੈ ਜਾਣ ਨਾਲ ਸਤਲੁਜ ਕੰਢੇ ਜ਼ਮੀਨ ਨੂੰ ਲੱਗ ਰਿਹਾ ਪਾਣੀ ਦਾ ਖ਼ੋਰਾ, ਨਾਲ ਦੀ ਤਸਵੀਰ 'ਚ ਮੰਡਰਾ ਰਹੇ ਖ਼ਤਰੇ ਤੋਂ ਬਚਾਅ ਕਰਦੇ ਹੋਏ ਪਿੰਡ ਵਾਸੀ | ਤਸਵੀਰਾਂ : ਜਤਿੰਦਰ ਭੰਬੀ<br/> 25-09-2025

ਲੁਧਿਆਣਾ, 24 ਸਤੰਬਰ (ਜਤਿੰਦਰ ਭੰਬੀ)- ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਨੀਵਾਂ ਹੋਣ ਤੋਂ ਬਾਅਦ ਭਾਵੇਂ ਆਸ-ਪਾਸ ਦੇ ਲੋਕਾਂ ਨੇ ਇਕ ਵਾਰ ਤਾਂ ਸੁੱਖ ਦਾ ਸਾਹ ਲਿਆ, ਪਰ ਪਿੰਡ ਵਾਸੀਆਂ ਦੇ ਸਿਰ 'ਤੇ ਮੰਡਰਾ ਰਹੇ ਖ਼ਤਰੇ ਦੇ ਬਦਲ ਛੱਟਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਮੰਗਲਵਾਰ ਦੀ ਰਾਤ ਸਤਲੁਜ ਦਰਿਆ 'ਚ ਵਹਿ ਰਿਹਾ ਤੇਜ ਪਾਣੀ ਕੰਢੇ 'ਤੇ ਸਥਿਤ ਜ਼ਮੀਨਾਂ ਨੂੰ ਇਸ ਕਦਰ ਢਾਹ ਲਾ ਚੁੱਕਿਆ ਹੈ ਕਿ ਇਕ ਵਾਰ ਫਿਰ ਜਿੱਥੇ ਸਸਰਾਲੀ ਕਾਲੋਨੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਜਾਨ 'ਤੇ ਬਣ ਗਈ ਹੈ | ਪਿੰਡ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਿਹੜਾ ਫ਼ੌਜ ਵਲੋਂ ਅਸਥਾਈ ਬੰਨ੍ਹ ਤਿਆਰ ਕੀਤਾ ਗਿਆ ਸੀ, ਸਤਲੁੱਜ ਦਰਿਆ ਦਾ ਪਾਣੀ ਲਗਭਗ ਉਸਦੇ ਨੇੜੇ ਪਹੁੰਚ ਚੁੱਕਾ ਹੈ | ਇਸ ਤਰ੍ਹਾਂ ਸਤਲੁਜ ਦਰਿਆ ਨੂੰ ਜਾਣ ਵਾਲੇ ਰਸਤੇ ਵਾਲੀ ਜ਼ਮੀਨ ਨੂੰ ਵੀ ਪਾਣੀ ਰੋੜ ਕੇ ਲੈ ਗਿਆ ਹੈ | ਇਸ ਸਾਰੀ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਦੇ ਚਲਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਇਕ ਪੱਤਰ ਲਿਖ ਕੇ ਭਾਰਤੀ ਫ਼ੌਜ ਦੀ ਮੰਗ ਕੀਤੀ ਗਈ ਹੈ, ਉਥੇ ਹੀ ਹੋਰ ਕਈ ਪਹਿਲੂਆਂ 'ਤੇ ਵੀ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ, ਜਿਨ੍ਹਾਂ ਵਿਚ ਪਾਣੀ ਦਾ ਰੁਖ ਜਲੰਧਰ ਵਾਲੇ ਪਾਸੇ ਮੋੜਨ ਲਈ ਯਤਨ ਕੀਤੇ ਜਾ ਰਹੇ ਹਨ, ਲੁਧਿਆਣਾ ਵਾਲੇ ਪਾਸੇ ਦਰਿਆ ਦੇ ਅੰਦਰ ਟਾਪੂ ਦੇ ਕਿਨਾਰੇ ਨਾਲ ਡਰੇਜ਼ਿੰਗ ਲੁਧਿਆਣਾ ਕਿਨਾਰੇ ਤੋਂ ਵਹਾਅ ਨੂੰ ਦੂਰ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ | ਇਸੇ ਤਰ੍ਹਾਂ ਕਈ ਵੱਡੇ ਠੇਕੇਦਾਰਾਂ ਨੂੰ ਸਸਰਾਲੀ ਸਾਈਟ 'ਤੇ ਸ਼ਿਫ਼ਟ ਕਰਕੇ 3 ਵੱਖ-ਵੱਖ ਬਿੰਦੂਆਂ 'ਤੇ ਕੰਮ ਕਰਨ ਲਈ ਕਿਹਾ ਗਿਆ ਹੈ | ਸਾਈਟ 'ਤੇ ਕੰਮ ਹੁਣ 24 ਘੰਟੇ ਨਿਰੰਤਰ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਪੀਰਾਈਟ ਵਿਵਾਦ : ਦਿੱਲੀ ਹਾਈ ਕੋਰਟ ਵਲੋਂ ਏ.ਆਰ. ਰਹਿਮਾਨ ਤੇ ਫਿਲਮ ਨਿਰਮਾਤਾਵਾਂ ਨੂੰ 2 ਕਰੋੜ ਜਮ੍ਹਾਂ ਕਰਵਾਉਣ ਦਾ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਕਈ ਹੋਰ ਪਹਿਲੂਆਂ 'ਤੇ ਵੀ ਕੰਮ ਕਰਨ ਦੇ ਦਿੱਤੇ ਨਿਰਦੇਸ਼
Ad Position 24