02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਨਰਿੰਦਰ ਮੋਦੀ ਦੀ ਸਿਆਸੀ ਤਾਕਤ ਅੱਗੇ ਝੁਕੇ ਮੋਹਨ ਭਾਗਵਤ-ਰਵਿੰਦਰ ਪਾਲ ਪਾਲੀ

Ad Position 21
No active advertisement
ਅਜੀਤ ਡੈਸਕ 25-09-2025
ਲੁਧਿਆਣਾ, 24 ਸਤੰਬਰ(ਡਾ. ਤਰਲੋਚਨ ਸਿੰਘ)-ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਭਰ ਵਿਚ ਇਹ ਚਰਚਾ ਚੱਲ ਰਹੀ ਸੀ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋ ਜਾਣਗੇ ਤੇ ਰਾਸ਼ਟਰੀ ਸਵੈ ਸੰਘ ਦਾ ਅਸੂਲ ਹੈ ਕਿ ਜੋ ਵੀ ਵਿਅਕਤੀ ਸੰਘ ਅਤੇ ਸਿਆਸਤ ਵਿਚ ਆਪਣੇ 75 ਸਾਲ ਪੂਰੇ ਕਰ ਲੈਂਦਾ ਹੈ | ਉਸ ਦੀ ਸੰਘ ਅਤੇ ਸਿਆਸਤ ਵਿਚੋਂ ਛੁੱਟੀ ਕਰ ਦਿੱਤੀ ਜਾਂਦੀ ਹੈ, ਪਰ ਨਰਿੰਦਰ ਮੋਦੀ 75 ਸਾਲ ਉਮਰ ਦੇ ਹੋ ਕੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੋਏ ਹਨ | ਇਹ ਵਿਚਾਰ ਪੰਜਾਬ ਸਟੇਟ ਕਨਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਨਿਰਦੇਸ਼ਕ ਰਵਿੰਦਰ ਪਾਲ ਸਿੰਘ ਪਾਲੀ ਨੇ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਨਰਿੰਦਰ ਮੋਦੀ ਦਾ 17 ਸਤੰਬਰ ਨੂੰ 75ਵਾਂ ਜਨਮ ਦਿਨ ਸੀ | ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਪਿਛਲੇ ਲੰਮੇ ਸਮੇਂ ਤੋਂ ਮੀਡੀਆ ਵਿਚ ਇਹ ਗੱਲ ਆਮ ਕਹਿੰਦੇ ਸੁਣੇ ਜਾ ਸਕਦੇ ਸਨ ਕਿ ਸੰਘ ਅਤੇ ਸਿਆਸਤ ਵਿਚ ਜੋ ਵੀ ਵਿਅਕਤੀ ਆਪਣੇ 75 ਸਾਲ ਪੂਰੇ ਕਰ ਲੈਂਦਾ ਹੈ | ਉਸ ਨੂੰ ਸੰਘ ਦੀ ਅਤੇ ਸਿਆਸੀ ਜ਼ਿੰਮੇਵਾਰੀ ਛੱਡਣੀ ਪੈਂਦੀ ਹੈ | ਭਾਗਵਤ ਦੇ ਆਏ ਇਨ੍ਹਾਂ ਬਿਆਨਾਂ ਨੇ ਭਾਜਪਾ ਹਾਈਕਮਾਂਡ ਵਿਚ ਨਵੀਂ ਚਰਚਾ ਛੇੜ ਦਿੱਤੀ ਸੀ | ਮੋਦੀ ਤੋਂ ਬਾਅਦ ਗਡਕਰੀ ਅਤੇ ਅਦਿਤਿਆ ਨਾਥ ਯੋਗੀ ਨੂੰ ਭਾਗਵਤ ਦੇ ਕਾਫ਼ੀ ਨੇੜੇ ਮੰਨਿਆ ਜਾਂਦਾ ਹੈ | ਇਨ੍ਹਾਂ ਦੋਵਾਂ ਲੀਡਰਾਂ ਵਿਚੋਂ ਇਕ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਚਾ ਦੇਸ਼ ਦੇ ਕੋਨੇ ਕੋਨੇ ਵਿਚ ਚੱਲ ਰਹੀ ਸੀ, ਪਰ ਪਿਛਲੇ ਦਿਨੀਂ ਭਾਗਵਤ ਨੇ ਮੀਡੀਆ ਵਿਚ ਬਿਆਨ ਦੇ ਦਿੱਤਾ ਸੀ ਕਿ ਸੰਘ ਵਿਚ ਅਜਿਹੇ ਕੋਈ ਨਿਯਮ ਨਹੀਂ ਹਨ, ਜੋ ਵਿਅਕਤੀ 75 ਸਾਲ ਦਾ ਹੋ ਜਾਵੇਗਾ ਤਾਂ ਵੀ ਉਹ ਆਪਣੇ ਅਹੁਦੇ 'ਤੇ ਬਣਿਆ ਰਹੇਗਾ | ਪਾਲੀ ਨੇ ਦੱਸਿਆ ਕਿ ਮੋਦੀ ਸਿਆਸੀ ਤੌਰ 'ਤੇ ਏਨੇ ਤਾਕਤਵਰ ਹਨ, ਜਿਨ੍ਹਾਂ ਅੱਗੇ ਆਰ.ਐਸ.ਐਸ ਮੁਖੀ ਸ੍ਰੀ ਭਾਗਵਤ ਨੂੰ ਝੁਕ ਕੇ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ |
Ad Position 22
No active advertisement
ਪਿਛਲੀ ਖ਼ਬਰ ਸਰਸ ਮੇਲਾ ਨੌਜਵਾਨਾਂ ਅਤੇ ਉੱਭਰਦੇ ਕਲਾਕਾਰਾਂ ਨੂੰ ਪਲੇਟਫਾਰਮ ਪ੍ਰਦਾਨ ਕਰੇਗਾ <br/> ਅਗਲੀ ਖ਼ਬਰ ਸੰਯੁਕਤ ਰਾਸ਼ਟਰ 'ਚ ਫਿਲਸਤੀਨ ਨੂੰ ਮਾਨਤਾ ਦੇਣ ਦੀ ਬੀਬੀ ਸੰਧੂ ਨੇ ਕੀਤੀ ਸ਼ਲਾਘਾ <br/>
Ad Position 24