13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੱਲ ਰਹੇ ਦੁਸਹਿਰਾ ਮੇਲੇ ਜ਼ਿਲ੍ਹਾ ਪ੍ਰਸ਼ਾਸਨ ਦੀ ਰਾਡਾਰ 'ਤੇ <br/>

Ad Position 21
No active advertisement
ਅਜੀਤ ਡੈਸਕ 27-09-2025
ਲੁਧਿਆਣਾ, 26 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪਿਛਲੇ ਦਿਨੀਂ ਅਜੀਤ ਵਲੋਂ ਸ਼ਹਿਰ ਦੇ ਦਰੇਸੀ ਗਰਾਊਾਡ 'ਚ ਲੱਗੇ ਦੁਸਹਿਰਾ ਮੇਲੇ ਚ ਠੇਕੇਦਾਰ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨੰੂ ਲੈਕੇ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿਚ ਦੱਸਿਆ ਗਿਆ ਕਿ ਉਕਤ ਮੇਲੇ ਵਿਚ ਫੂਡ ਸੇਫ਼ਟੀ ਨਿਯਮਾਂ, ਸੁਰੱਖਿਆ ਨਿਯਮਾਂ ਆਦਿ ਦੀ ਬਿਲਕੁਲ ਵੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ, ਜਿਸ ਨਾਲ ਮੇਲੇ ਵਿਚ ਕਿਸੇ ਵੀ ਵਕਤ ਕੋਈ ਵੀ ਅਣਸੁਖਾਂਵੀ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ, ਜਿਸ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੋਟਿਸ ਲੈੰਦਿਆ ਹੋਇਆ | ਡੀ.ਸੀ. ਹਿਮਾਂਸ਼ੂ ਜੈਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਬਿਨਾ ਮਨਜ਼ੂਰੀ ਤੇ ਸੇਫ਼ਟੀ ਸਰਟੀਫਿਕੇਟ ਲਈ ਬਿਨਾ ਚੱਲ ਰਹੇ ਮੇਲਿਆਂ ਦੀ ਚੈਕਿੰਗ ਲਈ ਇਕ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜਿਸਦੇ ਚੇਅਰਮੈਨ ਸਬੰਧਿਤ ਉਪ ਮੰਡਲ ਮੈਜਿਸਟਰੇਟ, ਲੁਧਿਆਣਾ, ਕਮਿਸ਼ਨਰ ਆਫ ਪੁਲਿਸ, ਸੀਨੀਅਰ ਪੁਲਿਸ ਕਪਤਾਨ, (ਦਿਹਾਤੀ, ਖੰਨਾ) ਮੈਂਬਰ, ਸਿਵਲ ਸਰਜਨ ਮੈਂਬਰ, ਸਬੰਧਿਤ ਫਾਇਰ ਅਫ਼ਸਰ ਮੈਂਬਰ, ਸਬੰਧਿਤ ਕਾਰਜਕਾਰੀ ਇੰਜੀਨੀਅਰ (ਬਿਜਲੀ ਬੋਰਡ) ਮੈਂਬਰ, ਸਬੰਧਿਤ ਕਾਰਜਕਾਰੀ ਇੰਜੀਨੀਅਰ (ਪੀ. ਐਸ. ਪੀ. ਸੀ. ਐਲ. ਮੈਂਬਰ, ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਮੈਂਬਰ ਹੋਣਗੇ | ਡੀ.ਸੀ. ਵਲੋਂ ਸਬੰਧਿਤ ਉਪ ਮੰਡਲ ਮੈਜਿਸਟਰੇਟ, ਜ਼ਿਲ੍ਹਾ ਲੁਧਿਆਣਾ ਨੂੰ ਹਿਦਾਇਤ ਕੀਤੀ ਗਈ ਹੈ ਕਿ ਕਮੇਟੀ ਮੈਂਬਰਾਂ ਨਾਲ ਆਪਣੇ ਮੰਡਲ ਵਿਚ ਲੱਗੇ ਮੇਲਿਆਂ ਦੀ ਇੰਸਪੈਕਸ਼ਨ ਨੰੂ ਯਕੀਨੀ ਬਣਾਇਆ ਜਾਵੇ ਤੇ ਲੋੜੀਂਦੇ ਸੇਫ਼ਟੀ ਸਰਟੀਫਿਕੇਟਾਂ ਦੀ ਚੈਕਿੰਗ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਦਿੱਤਾ ਮੁੱਖ ਮੰਤਰੀ ਪੁਰਸਕਾਰ <br/> ਅਗਲੀ ਖ਼ਬਰ ਦਰੱਖਤਾਂ ਨੂੰ ਨਾਜਾਇਜ਼ ਢੰਗ ਨਾਲ ਕੱਟਣ ਦੇ ਮਾਮਲੇ 'ਚ ਮੈਡੀਕਲ ਸਟੋਰ ਮਾਲਕ ਖ਼ਿਲਾਫ਼ ਕੇਸ ਦਰਜ <br/>
Ad Position 24