14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸ਼ਾਨਦਾਰ ਰਿਹਾ ਐਡਵੋਕੇਟ ਭਾਰਤਬੀਰ ਸਿੰਘ ਸੋਬਤੀ ਦੀ ਕਵਿਤਾ ਦੀ ਕਿਤਾਬ ਦਾ ਘੁੰਡ ਚੁਕਾਈ ਸਮਾਗਮ <br/>

Ad Position 21
No active advertisement
ਅਜੀਤ ਡੈਸਕ 27-09-2025
ਜਲੰਧਰ, 26 ਸਤੰਬਰ (ਅ. ਬ.)-ਐਡਵੋਕੇਟ ਭਾਰਤਬੀਰ ਸਿੰਘ ਸੋਬਤੀ ਆਪਣੇ ਵਕਾਲਤ ਦੇ ਕਿੱਤੇ ਵਿਚ ਪੰਜਾਬੀ ਅੰਦਰ ਵੱਖਰੀ ਪਛਾਣ ਰੱਖਣ ਵਾਲੀ ਸਖ਼ਸ਼ੀਅਤ ਹੈ | ਪਿਤਾ ਈਸ਼ਰ ਸਿੰਘ ਸੋਬਤੀ ਪੰਜਾਬੀ ਸਾਹਿਤ ਦਾ ਜਾਣਿਆ ਪਛਾਣਿਆ ਚਿਹਰਾ ਸਨ | ਇਸ ਤਰ੍ਹਾਂ ਕਵਿਤਾ ਵੀ ਉਸ ਨੂੰ ਪਰਿਵਾਰ ਵਿਚੋਂ ਵਿਰਾਸਤ ਵਿਚ ਮਿਲੀ ਹੈ | ਪਿਛਲੇ ਦਿਨੀਂ ਭਾਰਤਬੀਰ ਸੋਬਤੀ ਹੋਰਾਂ ਦੀ ਕਵਿਤਾ ਦੀ ਪਹਿਲੀ ਕਿਤਾਬ 'ਨਾ ਪੁੱਛਿਓ ਮੇਰਾ ਹਾਲ' ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ | ਇਸ ਕਿਤਾਬ ਦਾ ਇਕ ਸ਼ਾਨਦਾਰ ਘੁੰਡ ਚੁਕਾਈ ਸਮਾਗਮ ਉਨ੍ਹਾਂ ਦੇ ਪੁੱਤਰਾਂ ਮਨਿੰਦਰਬੀਰ ਸੋਬਤੀ (ਮਾਲਕ ਕੇਕ ਸੁਕੇਅਰ) ਤੇ ਐਡਵੋਕੇਟ ਦਮਨਬੀਰ ਸੋਬਤੀ (ਪੰਜਾਬ ਤੇ ਹਰਿਆਣਾ ਹਾਈ ਕੋਰਟ) ਦੀ ਦੇਖ-ਰੇਖ ਹੇਠ ਲੁਧਿਆਣਾ ਦੇ ਪਾਰਕ ਪਲਾਜ਼ਾ ਹੋਟਲ ਵਿਚ ਰੱਖਿਆ ਗਿਆ | ਕਿਤਾਬ ਦੀ ਕੁੰਢ ਚੁਕਾਈ ਲੇਖਕ ਦੇ ਮਾਤਾ ਹਰਸਰਨ ਕÏਰ ਸੋਬਤੀ ਦੇ ਹੱਥੋਂ ਕਰਵਾਈ ਗਈ | ਪ੍ਰਧਾਨਗੀ ਮੰਡਲ ਵਿਚ ਐਸ. ਐਸ. ਚੰਨੀ (ਰਿਟਾਇਰਡ ਆਈ. ਏ. ਐਸ.), ਕੁਲਦੀਪ ਸਿੰਘ ਵੈਦ ( ਰਿਟਾਇਰਡ ਆਈ. ਏ. ਐਸ. ਤੇ ਸਾਬਕਾ ਵਿਧਾਇਕ), ਬਿਪਨ ਗੁਪਤਾ (ਸਕੱਤਰ, ਡੀ. ਐਮ. ਸੀ. ਮੈਨੇਜਮੈਂਟ ਕਮੇਟੀ), ਕੰਵਲਪ੍ਰੀਤ ਕÏਰ ਬਰਾੜ (ਆਈ. ਏ. ਐਸ. ਅਧਿਕਾਰੀ), ਡਾ. ਸੰਦੀਪ ਸ਼ਰਮਾ (ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ), ਬਲਕÏਰ ਸਿੰਘ ਗਿੱਲ (ਰਿਟਾਇਰਡ ਈ. ਟੀ. ਓ.), ਵਿਪਨ ਸੱਗੜ (ਪ੍ਰਧਾਨ ਡਿਸਟਿ੍ਕ ਬਾਰ ਐਸੋਸੀਏਸ਼ਨ ਲੁਧਿਆਣਾ) ਸ਼ਾਮਿਲ ਸਨ | ਸਭ ਤੋਂ ਪਹਿਲਾਂ ਕਿਤਾਬ ਦੇ ਲੇਖਕ ਐਡਵੋਕੇਟ ਭਾਰਤਬੀਰ ਸੋਬਤੀ ਨੇ ਆਪਣੀ ਸਿਰਜਣ ਪ੍ਰਕਿਰਿਆ ਤੇ ਸਿਰਜਣ ਅਨੁਭਵ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਬੇਸ਼ੱਕ ਪਰਿਵਾਰ ਵਿਚਲੇ ਮਾਹÏਲ ਨੇ ਉਨ੍ਹਾਂ ਅੰਦਰ ਸਾਹਿਤ ਦੀ ਚਿਣਗ ਲਾਈ ਪਰ ਉਨ੍ਹਾਂ ਦੀ ਜੀਵਨ ਸਾਥਣ ਡਾ. ਪਰਵੀਨ ਸੀ ਸੋਬਤੀ ਦੀ ਬੇਵਕਤੀ ਮÏਤ ਦੇ ਦੁੱਖ ਨੇ ਉਨ੍ਹਾਂ ਨੂੰ ਕਵਿਤਾ ਦੇ ਲੜ ਲਾ ਦਿੱਤਾ | ਬਲਕÏਰ ਸਿੰਘ ਗਿੱਲ ਨੇ ਕਿਹਾ ਕਿ ਪੁਸਤਕ ਵਿਚਲੀਆਂ ਕਵਿਤਾਵਾਂ ਵਿਚੋਂ ਦਾਰਸ਼ਨਿਕ ਝਲਕਾਰੇ ਵੀ ਮਿਲਦੇ ਹਨ | ਅੰਤ 'ਚ ਐਸ. ਐਸ. ਚੰਨੀ ਹੋਰਾਂ ਨੇ ਸੋਬਤੀ ਪਰਿਵਾਰ ਨਾਲ ਆਪਣੀਆਂ ਯਾਦਾਂ ਤਾਜ਼ਿਆਂ ਕਰਦਿਆਂ ਕਿਹਾ ਕਿ ਈਸ਼ਰ ਸਿੰਘ ਸੋਬਤੀ ਹੋਰਾਂ ਕੋਲੋਂ ਵਿਰਾਸਤ ਵਿਚ ਮਿਲੀ ਕਵਿਤਾ ਦੀ ਪ੍ਰੰਪਰਾ ਨੂੰ ਭਾਰਤਬੀਰ ਸੋਬਤੀ ਹੋਰਾਂ ਨੇ ਬਾਖ਼ੂਬੀ ਅੱਗੇ ਵਧਾਇਆ ਹੈ | ਇਸ ਮÏਕੇ ਡਾ. ਸੰਦੀਪ ਪੁਰੀ ਸਾਬਕਾ ਪਿ੍ੰਸੀਪਲ ਡੀ. ਐਮ. ਸੀ., ਡਾ. ਸੰਦੀਪ ਸ਼ਰਮਾ ਮੈਡੀਕਲ ਸੁਪਰੀਟੈਂਡੈਂਟ ਡੀ. ਐਮ. ਸੀ., ਡਾ. ਜੀ. ਐਸ. ਧਾਮੀ (ਧਾਮੀ ਆਈ ਕੇਅਰ ਹਸਪਤਾਲ, ਐਮ. ਐਸ. ਜੱਗੀ ਸਾਬਕਾ ਆਈ. ਏ. ਐਸ. ਅਧਿਕਾਰੀ, ਇਕਬਾਲ ਸਿੰਘ ਸਿੱਧੂ ਸਾਬਕਾ ਆਈ. ਏ. ਐਸ. ਅਧਿਕਾਰੀ, ਡਾ. ਐਸ. ਐਸ. ਗਰੇਵਾਲ ਹੈੱਡ ਨਿਉਰੋ ਸਰਜਰੀ ਏਮਜ਼, ਡਾ. ਅੰਜੂ ਗਰੇਵਾਲ ਹੈੱਡ ਅੇਨੇਸਥੀਜ਼ੀਆ ਵਿਭਾਗ ਏਮਜ਼, ਡਾ. ਗਗਨਦੀਪ ਕਵਾਤਰਾ ਏਮਜ਼ ਬਠਿੰਡਾ, ਲੇਖਕ ਦੇ ਵੱਡੇ ਭਰਾ ਐਸ. ਐਸ. ਸੋਬਤੀ ਤੇ ਹੋਰ ਅਨੇਕਾਂ ਸਨਮਾਨਿਤ ਸ਼ਖ਼ਸੀਅਤਾਂ ਮÏਜੂਦ ਸਨ | ਉਪਰੰਤ ਹਾਜ਼ਰ ਮਹਿਮਾਨਾਂ ਤੇ ਪਰਿਵਾਰਕ ਮੈਂਬਰਾਨ ਨੇ ਭਾਰਤਬੀਰ ਸੋਬਤੀ ਹੋਰਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਮੌਕੇ ਬੀਬੀਆਂ ਨਾਲ ਕੀਤੇ ਵਾਅਦੇ ਅਨੁਸਾਰ ਖਾਤਿਆਂ 'ਚ ਪੈਸੇ ਪਏ ਜਾਣ-ਸਰੀਂਹ ਅਗਲੀ ਖ਼ਬਰ ਨਸ਼ਾ ਵੇਚਣ ਤੋਂ ਰੋਕਣ 'ਤੇ ਸਰਪੰਚ ਦੇ ਘਰ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਤਿੰਨ ਕਾਬੂ <br/>
Ad Position 24