ਲੁਧਿਆਣਾ, 26 ਸਤੰਬਰ (ਆਹੂਜਾ)-ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਤੇ ਫੌਜ ਭਰਤੀ ਦਫ਼ਤਰ ਦੇ ਡਾਇਰੈਕਟਰ ਕਰਨਲ ਡੀ. ਪੀ. ਸਿੰਘ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ 1 ਨਵੰਬਰ ਤੋਂ 8 ਨਵੰਬਰ ਤੱਕ ਲੁਧਿਆਣਾ 'ਚ ਹੋਣ ਵਾਲੀ ਅਗਨੀਵੀਰ ਭਰਤੀ ਰੈਲੀ ਲਈ ਵਿਸਤਰਿਤ ਪ੍ਰਬੰਧਾਂ ਬਾਰੇ ਮੁੱਖ ਵਿਚਾਰ-ਵਟਾਂਦਰਾ ਕੀਤਾ | ਭਰਤੀ ਰੈਲੀ ਲਈ ਜ਼ਮੀਨ, ਸੁਰੱਖਿਆ, ਅੱਗ ਬੁਝਾਊ, ਆਵਾਜਾਈ, ਪੀਣ ਵਾਲਾ ਪਾਣੀ, ਸੀ. ਸੀ. ਟੀ. ਵੀ. ਕੈਮਰੇ, ਹੋਰ ਸਹੂਲਤਾਂ ਤੇ ਲੌਜਿਸਟਿਕਸ ਸਮੇਤ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਏ. ਡੀ. ਸੀ. ਨੇ ਭਰਤੀ ਰੈਲੀ ਦੇ ਸਫਲ ਪ੍ਰਬੰਧ 'ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ |