ਲਾਡੋਵਾਲ, 27 ਸਤੰਬਰ (ਬਲਬੀਰ ਸਿੰਘ ਰਾਣਾ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਵਲੋਂ ਪੰਡਿਤ ਲਕਸ਼ਮਣ ਨੂੰ ਕੌਂਸਲ ਦਾ ਤਹਿਸੀਲ ਫਿਲੌਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਦੱਸਿਆ ਕਿ ਕੌਂਸਲ ਵਿਚ ਅਹੁਦੇਦਾਰੀਆਂ ਦਾ ਵਿਸਥਾਰ ਕਰਦਿਆਂ ਗੋਪਾਲ ਗਊ ਧਾਮ ਮੰਦਰ ਦੇ ਪੰਡਿਤ ਲਕਸ਼ਮਣ ਨੂੰ ਕੌਂਸਲ ਦਾ ਫਿਲੌਰ ਤਹਿਸੀਲ ਦਾ ਚੇਅਰਮੈਨ ਲਗਾਉਣ 'ਤੇ ਦੱਬੇ-ਕੁਚਲੇ ਲੋਕ ਅਨਿਆਏ ਤੋਂ ਵਾਂਝੇ ਸਨ, ਜਿਨ੍ਹਾਂ ਨੂੰ ਹੁਣ ਪੂਰਨ ਤੌਰ 'ਤੇ ਨਿਆਂ ਮਿਲੇਗਾ | ਇਸ ਮੌਕੇ ਨਵ ਨਿਯੁਕਤ ਤਹਿਸੀਲ ਚੇਅਰਮੈਨ ਪੰਡਿਤ ਲਕਸ਼ਮਣ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਕੌਂਸਲ ਵਲੋਂ ਮਿਲੀ ਡਿਊਟੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਆਮ ਜਨਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ ਪ੍ਰਦੀਪ ਚਾਵਲਾ ਤੇ ਸੁਮਨ ਆਦਿ ਵੀ ਹਾਜ਼ਰ ਸਨ |