14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੰਜਾਬ ਦੀਆਂ 5 ਕੁੜੀਆਂ ਦੀ ਬੇਸਬਾਲ ਏਸ਼ੀਅਨ ਕੱਪ ਲਈ ਚੋਣ ਹੋਈ <br/>

Ad Position 21
No active advertisement
ਅਜੀਤ ਡੈਸਕ 20-10-2025
ਲੁਧਿਆਣਾ, 19 ਅਕਤੂਬਰ (ਜਸਵਿੰਦਰ ਸਿੰਘ)-ਪੰਜਾਬ ਦੀਆਂ 5 ਧੀਆਂ ਖੁਸ਼ਦੀਪ ਕੌਰ, ਮਨਵੀਰ ਕੌਰ, ਰਮਨਦੀਪ ਕੌਰ, ਨਵਦੀਪ ਕੌਰ ਅਤੇ ਨਿਸ਼ੁ ਦੀ ਚੀਨ ਵਿਚ ਹੋਣ ਵਾਲੇ ਚੌਥੇ ਬੀ.ਐਫ.ਏ. ਵੁਮੈਨ ਬੇਸਬਾਲ ਏਸ਼ੀਅਨ ਕੱਪ ਲਈ ਚੋਣ ਕੀਤੀ ਗਈ ਹੈ | ਇਹ ਟੂਰਨਾਮੈਂਟ 26 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ | ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸਕੱਤਰ ਹਰਬੀਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਇਹਨਾਂ ਖਿਡਾਰਨਾਂ ਦੀ ਮਾਲੀ ਹਾਲਤ ਵਧੀਆ ਨਹੀਂ ਹੈ ਅਤੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ | ਐਸੋਸੀਏਸ਼ਨ ਵਲੋਂ ਖਿਡਾਰਨਾਂ ਨੂੰ 10-10 ਹਜ਼ਾਰ ਦੀ ਮਦਦ ਕੀਤੀ ਗਈ ਹੈ, ਪਰ ਹਵਾਈ ਟਿਕਟ, ਵੀਜ਼ਾ ਫ਼ੀਸ ਕਿੱਟ ਅਤੇ ਹੋਰ ਰਜਿਸਟਰੇਸ਼ਨ ਆਦਿ ਦੇ ਖਰਚੇ ਪਾ ਕੇ ਇਕ ਖਿਡਾਰੀ ਨੂੰ ਇਕ ਤੋਂ ਸਵਾ ਲੱਖ ਰੁਪਏ ਦਾ ਖਰਚਾ ਆਵੇਗਾ | ਉਨ੍ਹਾਂ ਵਲੋਂ ਖੇਡ ਸਪਾਂਸਰਾਂ ਅਤੇ ਹੋਰ ਦਾਨੀ ਸੱਜਣਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ | ਸੀਨੀਅਰ ਬੇਸਬਾਲ ਨੈਸ਼ਨਲ ਚੈਂਪੀਅਨ ਵਿਚ ਸੋਨੇ ਦੇ ਦੋ ਤਗਮੇ ਜਿੱਤਣ ਵਾਲੀ ਟੀਮ 'ਚ ਸ਼ਾਮਿਲ ਰਹੀ ਖੁਸ਼ਦੀਪ ਕੌਰ ਦਾ ਪਿਤਾ ਵੈਨ ਡਰਾਈਵਰ ਹੈ | ਸੀਨੀਅਰ ਬੇਸਬਾਲ ਨੈਸ਼ਨਲ ਚੈਂਪੀਅਨਸ਼ਿਪ ਦੇ ਸੋਨੇ ਦੇ ਤਿੰਨ ਅਤੇ ਕਾਂਸੇ ਦਾ ਇਕ ਤਗਮਾ ਜਿੱਤ ਚੁੱਕੀ ਨੀਸ਼ੂ ਦਾ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਹੈ | ਏਸ਼ੀਆ ਕੱਪ ਕੁਆਲੀਫਾਈ ਰਾਊਾਡ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੀ ਮਨਵੀਰ ਕੌਰ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਰਮਨਦੀਪ ਕੌਰ ਦੇ ਪਿਤਾ ਜੀ ਨਹੀਂ ਹਨ | 5ਵੇਂ ਖਿਡਾਰੀ ਨਵਦੀਪ ਕੌਰ ਦਾ ਪਿਤਾ ਵੀ ਕਾਰ ਡਰਾਈਵਰ ਹਨ |

Ad Position 22
No active advertisement
ਪਿਛਲੀ ਖ਼ਬਰ ਡਾਕਟਰੀ ਸਿਰਫ਼ ਇਕ ਪੇਸ਼ਾ ਨਹੀਂ, ਸਗੋਂ ਸੇਵਾ ਦਾ ਮਾਰਗ- ਨੀਮਾ <br/> ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ
Ad Position 24