ਲੁਧਿਆਣਾ, 19 ਅਕਤੂਬਰ (ਡਾ. ਤਰਲੋਚਨ ਸਿੰਘ)- ਨੈਸ਼ਨਲ ਇੰਟੀਗਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਵਲੋਂ ਸ੍ਰੀ ਧਨਵੰਤਰੀ ਪੂਜਣ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਐਨ.ਆਈ.ਐਮ.ਏ. ਦੇ ਪ੍ਰਧਾਨ ਡਾ. ਰਾਜੇਸ਼ ਥਾਪਰ, ਸਕੱਤਰ ਡਾ. ਨੀਰਜ ਅਗਰਵਾਲ ਅਤੇ ਸਲਾਹਕਾਰ ਡਾ. ਰਵਿੰਦਰ ਬਜਾਜ ਵਲੋਂ ਵੈਦਿਕ ਮੰਤਰਾਂ ਦਾ ਜਾਪ ਅਤੇ ਦੀਪਕ ਜਗਾਉਣ ਨਾਲ ਹੋਈ | ਇਸ ਮੌਕੇ ਬੋਲਦਿਆਂ ਡਾ. ਰਵਿੰਦਰ ਬਜਾਜ ਅਤੇ ਡਾ. ਯੋਗੇਸ਼ ਬਾਂਸਲ ਨੇ ਕਿਹਾ ਕਿ ਵਾਰਾਨਸੀ ਵਿਚ ਮਹਾਦੇਵ ਮੰਦਰ ਕੰਪਲੈਕਸ 'ਚ ਇਕ ਪਵਿੱਤਰ ਧਨਵੰਤਰੀ ਖੂਹ ਹੈ | ਇਹ ਮੰਨਿਆ ਜਾਂਦਾ ਹੈ ਕਿ ਇਹ ਖੂਹ ਬ੍ਰਹਮ ਇਲਾਜ ਦਾ ਸਰੋਤ ਹੈ | ਸ਼ਰਧਾਲੂ ਇਸ ਦੇ ਪਵਿੱਤਰ ਪਾਣੀਆਂ ਦੇ ਇਲਾਜ ਦੇ ਗੁਣਾਂ ਤੋਂ ਲਾਭ ਉਠਾਉਣ ਲਈ ਮੰਦਰ ਆਉਂਦੇ ਹਨ, ਬਹੁਤ ਸਾਰੇ ਲੋਕ ਮੰਨਦੇ ਹਨ ਕਿ ਖੂਹ ਦੇ ਪਾਣੀ ਵਿਚ ਗੰਭੀਰ ਬਿਮਾਰੀਆਂ ਨੂੰ ਠੀਕ ਕਰਨ ਦੀ ਸ਼ਕਤੀ ਹੈ | ਡਾ. ਊਸ਼ਾ ਕਿਰਨ ਥਾਪਰ, ਡਾ. ਰੇਖਾ ਗੋਇਲ ਬਜਾਜ, ਡਾ. ਸ਼ਿਪਰਾ ਅਰੋੜਾ, ਡਾ. ਜਸਵੰਤ ਕੌਰ, ਡਾ. ਮੀਨਾਕਸ਼ੀ ਪੰਛੀ, ਡਾ. ਵਨੀਤਾ, ਡਾ. ਰਮਨ, ਡਾ. ਗੁੰਜਨ ਅਤੇ ਡਾ. ਅਨੂ ਵੈਦ ਨੇ ਭਗਵਾਨ ਧਨਵੰਤਰੀ ਨੂੰ ਆਯੁਰਵੈਦ ਦੇ ਪਿਤਾ, ਸਿਹਤ ਦੇ ਦੇਵਤਾ ਅਤੇ ਦੇਵਤਿਆਂ ਦਾ ਵੈਦ ਕਿਹਾ | ਉਨ੍ਹਾਂ ਦੇ ਅਨੁਸਾਰ ਪੂਰਾ ਕੈਂਪਸ ਭਗਤੀ ਅਤੇ ਸਿਹਤ ਦੇ ਸੰਦੇਸ਼ ਨਾਲ ਗੂੰਜ ਉੱਠਿਆ | ਡਾ. ਸਰਜੀਵਨ ਸ਼ਰਮਾ, ਡਾ. ਇੰਦਰਜੀਤ ਲੂਥਰਾ, ਡਾ. ਪੀ.ਪੀ. ਅਰੋੜਾ, ਡਾ. ਅਸ਼ੋਕ ਵਰਮਾ, ਡਾ. ਵਿਪਿਨ ਬਿਲਗਾ ਅਤੇ ਡਾ. ਮੋਹਿਤ ਵੈਦ ਦੇ ਅਨੁਸਾਰ ਭਗਵਾਨ ਧਨਵੰਤਰੀ ਦੀ ਪੂਜਾ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਡਾਕਟਰੀ ਸਿਰਫ਼ ਇਕ ਪੇਸ਼ਾ ਨਹੀਂ ਹੈ, ਸਗੋਂ ਸੇਵਾ ਦਾ ਇਕ ਪਵਿੱਤਰ ਮਾਰਗ ਵੀ ਹੈ | ਡਾ. ਦੀਪਕ ਭਾਟੀਆ, ਡਾ. ਗੋਬਿੰਦਾ ਅਹੂਜਾ, ਡਾ. ਕਰਨੈਲ ਸਿੰਘ, ਡਾ. ਸਤਵਿੰਦਰ ਬੱਸੀ, ਡਾ. ਹਰਸ਼ ਅਤੇ ਡਾ. ਗੌਰਵ ਧੀਰ ਦੇ ਅਨੁਸਾਰ ਸਿਹਤ ਸਭ ਤੋਂ ਵੱਡੀ ਦੌਲਤ ਹੈ ਅਤੇ ਡਾਕਟਰ ਸਮਾਜ ਦੇ ਸੱਚੇ ਸੇਵਕ ਹਨ | ਡਾ. ਥਾਪਰ ਤੇ ਡਾ. ਅਗਰਵਾਲ ਨੇ ਕਿਹਾ ਕਿ ਐਨ.ਆਈ.ਐਮ.ਏ. ਏਕੀਕਰਿਤ ਡਾਕਟਰੀ ਪ੍ਰਣਾਲੀ ਰਾਹੀਂ ਸਮਾਜ ਨੂੰ ਸਿਹਤਮੰਦ ਅਤੇ ਜਾਗਰੂਕ ਬਣਾਉਣ ਲਈ ਕੰਮ ਕਰ ਰਿਹਾ ਹੈ | ਇਸ ਮੌਕੇ ਡਾ. ਗੁਰੂ ਪ੍ਰਤਾਪ ਸਿੰਘ ਵਾਲੀਆ, ਡਾ. ਸ਼ਿਆਮਲ ਵਰਮਾ, ਡਾ. ਤਰਸੇਮ ਸਿੰਘ, ਡਾ. ਪੂਰਨ ਚੰਦ, ਡਾ. ਵਿਸ਼ਾਲ ਕੁਮਾਰ, ਦੀਪਕ ਬਾਬਾ ਤੋਂ ਇਲਾਵਾ ਬਹੁਤ ਸਾਰੇ ਡਾਕਟਰ, ਸਮਾਜ ਸੇਵਕ ਅਤੇ ਸੰਸਥਾ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ |