15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਨÏਜਵਾਨ ਵਲੋਂ ਪੁਲਿਸ ਚੌਕੀ 'ਚ ਖੁਦਕੁਸ਼ੀ <br/>

Ad Position 21
No active advertisement
ਅਜੀਤ ਡੈਸਕ 01-11-2025
ਲੁਧਿਆਣਾ, 31 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)-ਚੋਰੀ ਦੇ ਮਾਮਲੇ 'ਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ 27 ਸਾਲਾ ਵਿਅਕਤੀ ਨੇ ਸ਼ੁੱਕਰਵਾਰ ਸ਼ਹੀਦ ਭਗਤ ਸਿੰਘ ਨਗਰ (ਐਸ.ਬੀ.ਐਸ. ਨਗਰ) ਪੁਲਿਸ ਚÏਕੀ 'ਚ ਕਥਿਤ ਤੌਰ 'ਤੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ, 27 ਸਾਲਾ ਪਿੰਡ ਲਲਤੋਂ ਕਲਾਂ ਵਜੋਂ ਹੋਈ ਹੈ¢ ਉਸਨੂੰ 12 ਸਤੰਬਰ ਨੂੰ ਦੁੱਗਰੀ ਪੁਲਿਸ ਸਟੇਸ਼ਨ 'ਚ ਦਰਜ ਕੀਤੇ ਗਏ ਇੱਕ ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਸੀ¢ ਇਹ ਮਾਮਲਾ ਇੱਕ ਕੰਪਨੀ ਦੇ ਵਿਹੜੇ 'ਚੋਂ ਚੋਰੀ ਹੋਈਆਂ ਲੋਹੇ ਦੀਆਂ ਪਾਈਪਾਂ ਨਾਲ ਸੰਬੰਧਿਤ ਸੀ | ਪੁਲਿਸ ਵਲੋਂ ਅੱਜ ਜਦੋਂ ਉਸ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਹਵਾਲਾਤ ਵਿੱਚ ਬੰਦ ਕੀਤਾ ਤਾਂ ਉਸਨੇ ਉੱਥੇ ਪਏ ਕੰਬਲ ਪਾੜ ਕੇ ਫਾਹਾ ਲਗਾ ਲਿਆ | ਮੁਲਾਜ਼ਮਾਂ ਵਲੋਂ ਕਾਫੀ ਸਮਾਂ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਨਹੀਂ ਦੱਸਿਆ ਗਿਆ ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ | ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ¢ ਜਾਂਚ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਾਜ਼ਮ ਨੇ ਉਸ ਨੂੰ ਹਵਾਲਾਤ 'ਚ ਜਦੋਂ ਬੰਦ ਕੀਤਾ ਤਾਂ ਉਸ ਤੋਂ ਕੁਝ ਦੇਰ ਬਾਅਦ ਹੀ ਉਸਨੇ ਗਰਿੰਲ ਨਾਲ ਕੰਬਲ ਬਣ ਕੇ ਫਾਹਾ ਲਗਾ ਲਿਆ | ਮੁਲਾਜ਼ਮ ਉਸ ਵਕਤ ਖਾਣਾ ਖਾ ਰਹੇ ਸਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ | ਜਾਂਚ ਦÏਰਾਨ ਜਿਹੜੇ ਤੱਥ ਸਾਹਮਣੇ ਆਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ¢

Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀਆਂ 'ਚੋਂ ਸਾਮਾਨ ਚੋਰੀ ਕਰਨ ਵਾਲੇ ਖ਼ਤਰਨਾਕ ਗਰੋਹ ਦਾ ਸਰਗਨਾ ਕਾਬੂ <br/> ਅਗਲੀ ਖ਼ਬਰ ਭਾਰੀ ਮਾਤਰਾ 'ਚ ਭੁੱਕੀ ਸਮੇਤ ਨਾਬਾਲਗ ਕਾਬੂ
Ad Position 24