ਗੁਰੂ ਨਾਨਕ ਸਕੂਲ ਨੇੜੇ ਸੜਕ ਧਸੀ-ਨਿਗਮ ਅਮਲਾ ਮੌਕੇ ’ਤੇ ਪੁੱਜਿਆ
ਲੁਧਿਆਣਾ, 14 ਅਗਸਤ (ਭੁਪਿੰਦਰ ਸਿੰਘ ਬੈਂਸ)-ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਨੇੜੇ ਬਰਸਾਤ ਤੋਂ ਬਾਅਦ ਸੜਕ ਦਾ ਇਕ ਹਿੱਸਾ ਧਸ ਗਿਆ। ਸੂਚਨਾ ਮਿਲਦੇ ਹੀ ਨਗਰ ਨਿਗਮ ਦਾ ਅਮਲਾ ਮੌਕੇ ’ਤੇ ਪੁੱਜਾ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਲੁਧਿਆਣਾ, 14 ਅਗਸਤ (ਭੁਪਿੰਦਰ ਸਿੰਘ ਬੈਂਸ)-ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਨੇੜੇ ਬਰਸਾਤ ਤੋਂ ਬਾਅਦ ਸੜਕ ਦਾ ਇਕ ਹਿੱਸਾ ਧਸ ਗਿਆ। ਸੂਚਨਾ ਮਿਲਦੇ ਹੀ ਨਗਰ ਨਿਗਮ ਦਾ ਅਮਲਾ ਮੌਕੇ ’ਤੇ ਪੁੱਜਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਸਮੇਂ ਸਿਰ ਅਤੇ ਪੱਕੇ ਢੰਗ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਰਜ਼ੀ ਮੁਰੰਮਤ ਦੀ ਥਾਂ ਸੜਕ ਧਸਣ ਦੇ ਕਾਰਨ ਦੀ ਜਾਂਚ ਕਰਕੇ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਅਜਿਹੀ ਸਮੱਸਿਆ ਮੁੜ ਪੈਦਾ ਨਾ ਹੋ ਸਕੇ।