14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬਿੜਲਾ ਓਪਸ ਪੇਂਟਸ ਦੇ ਲੁਧਿਆਣਾ ਪਲਾਂਟ ਨੇ 100 ਮਿਲੀਅਨ ਲੀਟਰ ਉਤਪਾਦਨ ਦਾ ਅੰਕੜਾ ਕੀਤਾ ਪਾਰ <br/>

Ad Position 21
No active advertisement
ਅਜੀਤ ਡੈਸਕ 01-11-2025
ਲੁਿ ਧਆਣਾ, 31 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਸਨਅਤੀ ਵਿਕਾਸ ਨੂੰ ਨਵੀ ਨੁਹਾਰ ਦਿੰਦਿਆ ਆਦਿਤਯ ਬਿੜਲਾ ਸਮੂਹ ਗ੍ਰਾਸਿਮ ਇੰਡਸਟਰੀਜ਼ ਲਿਮਟਿਡ ਦੇ ਡੈਕੋਰੇਟਿਵ ਪੇਂਟਸ ਬਿਜਨਸ ਬਿੜਲਾ ਓਪਸ ਵਲੋਂ ਆਪਣੇ ਲੁਧਿਆਣਾ ਸਥਿਤ ਹਾਈਟੈਕ ਵੈਲੀ ਦੇ ਅਤਿ ਆਧੁਨਿਕ ਪਲਾਂਟ 'ਚ 100 ਮਿਲੀਅਨ ਲੀਟਰ ਪੇਂਟਸ ਦਾ ਉਤਪਾਦਨ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ | ਆਪਣੇ ਇਸ ਅੰਕੜੇ ਨੂੰ ਪਾਰ ਕਰਨ ਦੇ ਸਬੰਧ 'ਚ ਪੱਤਰਕਾਰ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਮੁੱਖ ਆਪਰੇਸ਼ਨ ਅਧਿਕਾਰੀ ਅਜੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੰਜਾਬ ਦੇ ਲੁਧਿਆਣਾ ਸਥਿਤ ਪਲਾਂਟ ਵਲੋਂ ਇਹ ਅੰਕੜਾ ਪਾਰ ਕਰਨਾ ਇਕ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤ ਪ੍ਰਤੀ ਪ੍ਰਗਤੀਸ਼ੀਲ ਨੀਤੀਆ ਸਦਕਾ ਤੇ ਉਦਯੋਗਿਕ ਸਹਿਯੋਗ ਨੇ ਇਸ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਪਲਾਂਟ ਪ੍ਰਤੀ ਸਾਲ 200 ਮਿਲੀਅਨ ਲੀਟਰ ਉਤਪਾਦਨ ਦੀ ਸਮਰਥਾ ਰੱਖਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਕਾਮਿਆਂ ਨੇ ਇਸ ਸਫਲਤਾ ਵਿਚ ਅਹਿਮ ਯੋਗਦਾਨ ਪਾਇਆ ਹੈ | ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਲਦੀ ਹੀ ਕੰਪਨੀ ਦੇ ਸੱਦੇ ਉਪਰ ਲੁਧਿਆਣਾ ਪਲਾਂਟ ਦਾ ਦੌਰਾ ਕਰ ਸਕਦੇ ਹਨ | ਬਿੜਲਾ ਓਪਸ ਦੇ ਭਾਰਤ ਭਰ ਵਿਚ ਸਥਿਤ 6 ਪਲਾਂਟ ਹਨ ਤੇ ਪੰਜਾਬ ਦੇ ਇਸ ਪਲਾਂਟ ਵੱਲੋ ਇਹ ਉਪਲਬੱਧੀ ਹਾਸਿਲ ਕਰਕੇ ਮੀਲ ਦਾ ਪੱਥਰ ਸਥਾਪਿਤ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕਿੰਡਜ਼ ਪੋਪੀਨ ਪਲੇਅ ਵੇਅ ਸਕੂਲ ਵਿਖੇ ਹੈਲੋਵੀਨ ਦਿਵਸ ਮਨਾਇਆ <br/> ਅਗਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਨੇ ਮਨਾਇਆ 'ਹੈਲੋਵੀਨ ਬੈਸ਼-2025' <br/>
Ad Position 24