14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕਿੰਡਜ਼ ਪੋਪੀਨ ਪਲੇਅ ਵੇਅ ਸਕੂਲ ਵਿਖੇ ਹੈਲੋਵੀਨ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 01-11-2025
ਇਆਲੀ/ਥਰੀਕੇ, 31 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਕਿੰਡਜ਼ ਪੋਪੀਨ ਪਲੇਅ ਵੇਅ ਸਕੂਲ ਵਿਖੇ ਹੈਲੋਵੀਨ ਦਿਵਸ (ਭੂਤਾਂ ਦਾ ਦਿਨ), ਜੋ ਵਿਆਪਕ ਤੌਰ 'ਤੇ ਅੰਤਰਰਾਸ਼ਟਰੀ ਜਸ਼ਨਾਂ 'ਚੋਂ ਆਪਣੇ ਰੰਗੀਨ ਪੁਸ਼ਾਕਾਂ, ਤਿਉਹਾਰਾਂ ਦੀ ਸਜਾਵਟ ਤੇ ਟਿ੍ਕ-ਔਰ-ਟ੍ਰੀਟਿੰਗ ਦੀ ਪ੍ਰੰਪਰਾ ਲਈ ਜਾਣਿਆ ਜਾਂਦਾ ਹੈ, ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਦੌਰਾਨ ਨੰਨੇ੍ਹ ਮੁੰਨੇ ਬੱਚੇ ਤਰ੍ਹਾਂ ਤਰ੍ਹਾਂ ਦੀਆਂ ਕਾਲੇ, ਰੰਗਦਾਰ ਪਹਿਰਾਵੇ ਤੇ ਡਰਾਵਨੇ ਮਖੌਟੇ ਪਹਿਨ ਕੇ ਸਕੂਲ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਦਿਆਂ ਆਪਸ 'ਚ ਖੂਬ ਮਨੋਰੰਜਨ ਕੀਤਾ | ਇਸ ਮੌਕੇ ਪਿ੍ੰਸੀਪਲ ਪੂਜਾ ਅਰੋੜਾ ਨੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਮੂਲ ਰੂਪ ਵਿਚ ਪ੍ਰਾਚੀਨ ਵਾਢੀ ਦੀਆਂ ਰਸਮਾਂ ਦੁਆਰਾ ਚਿੰਨਿ੍ਹਤ ਇਸ ਦਾ ਆਧੁਨਿਕ ਤਿਉਹਾਰ ਕਲਪਨਾ, ਏਕਤਾ ਤੇ ਵਿਭਿੰਨ ਪਰੰਪਰਾਵਾਂ ਲਈ ਸਤਿਕਾਰ ਦੇ ਵਿਸ਼ਿਆਂ ਨੂੰ ਉਜਾਗਰ ਕਰਦਾ ਹੈ | ਅੱਜ ਦੀ ਦੁਨੀਆ 'ਚ ਹੈਲੋਵੀਨ ਪੁਰਾਣੀ ਲੋਕ-ਕਥਾਵਾਂ ਅਤੇ ਸਮਕਾਲੀ ਸਭਿਆਚਾਰ ਵਿਚਕਾਰ ਇਕ ਪੁਲ ਦਾ ਕੰਮ ਕਰਦਾ ਹੈ, ਜੋ ਹਰ ਉਮਰ ਦੇ ਲੋਕਾਂ ਲਈ ਪਿਆਰ ਦੀ ਭਾਵਨਾ ਪੈਦਾ ਕਰਦਾ ਹੈ | ਇਸ ਮੌਕੇ ਅਧਿਆਪਕਾਂ ਨਵਨੀਤ ਕੌਰ, ਨਵਦੀਪ ਕੌਰ, ਜਸਵਿੰਦਰ ਕੌਰ ਤੋਂ ਇਲਾਵਾ ਹੋਰ ਸਕੂਲ ਮੁਲਾਜ਼ਮ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਪੀ. ਖਾਦ ਦੀ ਕਮੀ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਲਾਂ <br/> ਅਗਲੀ ਖ਼ਬਰ ਬਿੜਲਾ ਓਪਸ ਪੇਂਟਸ ਦੇ ਲੁਧਿਆਣਾ ਪਲਾਂਟ ਨੇ 100 ਮਿਲੀਅਨ ਲੀਟਰ ਉਤਪਾਦਨ ਦਾ ਅੰਕੜਾ ਕੀਤਾ ਪਾਰ <br/>
Ad Position 24