14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਡੀ.ਏ.ਪੀ. ਖਾਦ ਦੀ ਕਮੀ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਲਾਂ <br/>

Ad Position 21
No active advertisement
ਅਜੀਤ ਡੈਸਕ 01-11-2025
ਲਾਡੋਵਾਲ, 31 ਅਕਤੂਬਰ (ਬਲਬੀਰ ਸਿੰਘ ਰਾਣਾ)- ਦੇਸ਼ ਦਾ ਅੰਨਦਾਤਾ ਕਿਸਾਨ ਪਹਿਲਾਂ ਤਾਂ ਝੋਨੇ ਦਾ ਝਾੜ ਘੱਟ ਨਿਕਲਣ ਤੇ ਦੁਖੀ ਅਤੇ ਪਰੇਸ਼ਾਨ ਨਜ਼ਰ ਆ ਰਿਹਾ ਹੈ, ਉਪਰੋਂ ਡੀ.ਏ.ਪੀ. (ਡਾਈ ਖਾਦ) ਦੀ ਕਮੀ ਨੇ ਕਿਸਾਨਾਂ ਵਿਚ ਹਾਹਾਕਾਰ ਮਚਾਈ ਹੋਈ ਹੈ, ਜਿਸ ਕਾਰਨ ਲੋਕਾਂ ਦੀ ਕਣਕ ਦੀ ਬਜਾਈ ਲੇਟ ਹੋ ਰਹੀ ਹੈ | ਇਹ ਵਿਚਾਰ ਦੀ ਲਾਡੋਵਾਲ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ ਨੇ ਕਿਸਾਨਾਂ ਦੀ ਇਕ ਮੀਟਿੰਗ ਦੌਰਾਨ ਹਾਜਰੀਨ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਪ੍ਰਧਾਨ ਦਿਓਲ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਬਿਜਾਈ ਦੇ ਸਮੇਂ ਸਿਰ ਖਾਦ ਨਹੀਂ ਮਿਲੇਗੀ, ਕਿਸਾਨ ਤਾਂ ਪਹਿਲਾਂ ਹੀ ਮੰਦੇ ਵਿਚ ਚੱਲ ਰਿਹਾ ਹੈ, ਫਿਰ ਫਸਲ ਪਛੜ ਕੇ ਬੀਜਣ ਨਾਲ ਉਸ ਦੇ ਪੱਲੇ ਕੀ ਪਵੇਗਾ | ਉਨ੍ਹਾਂ ਕਿਹਾ ਕਿ ਡੀ.ਏ.ਪੀ. (ਡਾਈ ਖਾਦ) ਪ੍ਰਤੀ ਏਕੜ ਡੇਢ ਤੋਂ ਦੋ ਬੋਰੇ ਫਸਲ ਨੂੰ ਪਾਉਣੇ ਅਤੀ ਜਰੂਰੀ ਹਨ, ਲੇਕਿਨ ਜਿਨ੍ਹਾਂ ਕਿਸਾਨਾਂ ਨੂੰ ਖਾਦ ਦੀ ਪੰਜਾਬ ਬੋਰਿਆਂ ਦੀ ਜਰੂਰਤ ਹੈ ਅੱਜ ਉਨ੍ਹਾਂ ਨੂੰ ਪੰਜ ਬੋਰੇ ਖਾਦ ਦੇ ਮਿਲ ਰਹੇ ਹਨ,ਜੇਕਰ ਸਰਕਾਰ ਉਹ ਵੀ ਕਿਸਾਨਾਂ ਨੂੰ ਸਮੇਂ ਸਿਰ ਮੁਹਈਆ ਨਹੀਂ ਕਰਵਾ ਸਕਦੀ, ਫਿਰ ਕਿਸਾਨਾਂ ਦਾ ਤਾਂ ਰੱਬ ਹੀ ਰਾਖਾ ਹੈ | ਪ੍ਰਧਾਨ ਦਿਓਲ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਕਿਸਾਨੀ ਨੂੰ ਜਿੰਦਾ ਰੱਖਣਾ ਹੈ ਤਾਂ ਡੀ.ਏ.ਪੀ. ਖਾਦ ਦੀ ਕਮੀ ਨੂੰ ਜਲਦ ਪੂਰਾ ਧਿਆਨ ਦੇਵੇ ਤਾਂ ਜੋ ਕਿਸਾਨ ਸਮੇਂ ਸਿਰ ਬਜਾਈ ਕਰਕੇ ਉਸ ਦੀ ਸਾਂਭ ਸੰਭਾਲ ਕਰ ਸਕੇ | ਇਸ ਮੌਕੇ ਗੁਰਜੰਟ ਸਿੰਘ ਲਾਡੋਵਾਲ, ਗੁਰਦੀਪ ਸਿੰਘ ਗਿੱਲ ਮੰਝਫਗੂਵਾਲ, ਮਨਜੀਤ ਸਿੰਘ ਲਵਲੀ ਤਲਵੰਡੀ, ਇਕਬਾਲ ਸਿੰਘ ਮੰਝਫਗੂਵਾਲ, ਗੁਰਨਾਮ ਸਿੰਘ, ਨਰਿੰਦਰ ਸਿੰਘ ਗਰੇਵਾਲ, ਲਾਡੀ, ਜਗਮੋਹਨ ਸਿੰਘ, ਹਰਭਜਨ ਸਿੰਘ, ਲਾਡੀ, ਮਨਮੋਹਨ ਸਿੰਘ, ਵਰਿੰਦਰ ਸਿੰਘ, ਗੋਬਿੰਦਰ ਸਿੰਘ ਅਮਰਜੀਤ ਸਿੰਘ, ਦਲਜੀਤ ਸਿੰਘ, ਮਨਿੰਦਰ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਚਰਨਦਾਸ, ਮਦਨ ਲਾਲ, ਸੁਖਵੰਤ ਸਿੰਘ, ਮੇਜਰ ਸਿੰਘ, ਮਲਕੀਤ ਸਿੰਘ, ਵਿੱਕੀ ਪ੍ਰੀਤ ਮਹਿੰਦਰ, ਜਗਵਿੰਦਰ ਸਿੰਘ, ਪ੍ਰਕਾਸ਼ ਸਿੰਘ, ਖੁਸ਼ਜਿੰਦਰ ਸਿੰਘ, ਮਨਜੀਤ ਸਿੰਘ, ਅਜੀਤ ਸਿੰਘ, ਰਾਜ ਕੁਮਾਰ, ਭਜਨ ਲਾਲ, ਤਰਸੇਮ ਲਾਲ, ਗੁਲਸ਼ਨ ਲਾਲ, ਰਣਜੀਤ ਸਿੰਘ, ਪ੍ਰੇਮ ਸਿੰਘ, ਮੰਗਾ ਰਾਮ, ਮੁਲਕ ਰਾਜ, ਮਲਕੀਤ ਸਿੰਘ, ਹਰਜਿੰਦਰ ਪਾਲ ਸਿੰਘ ਅਤੇ ਸੁੱਖਾ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਰੁਪਏ ਦੀ ਜਾਇਦਾਦ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਦੋ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਕਿੰਡਜ਼ ਪੋਪੀਨ ਪਲੇਅ ਵੇਅ ਸਕੂਲ ਵਿਖੇ ਹੈਲੋਵੀਨ ਦਿਵਸ ਮਨਾਇਆ <br/>
Ad Position 24