14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬੁੱਢੇ ਦਰਿਆ 'ਚ ਗੰਦਗੀ ਸੁੱਟਣ ਦੇ ਮਾਮਲੇ ਵਿਚ ਡੇਅਰੀ ਮਾਲਕਾਂ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 01-11-2025
ਲੁਧਿਆਣਾ, 31 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਬੁੱਢੇ ਦਰਿਆ 'ਚ ਗੰਦਗੀ ਸੁੱਟਣ ਦੇ ਮਾਮਲੇ ਵਿਚ ਡੇਅਰੀ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਜਿਨ੍ਹਾਂ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਹਰਪਾਲ ਡੇਅਰੀ ਵਿਜੇ ਨਗਰ, ਦੀਪਕ, ਰਾਜਾ ਰਾਮ, ਦਲਜੀਤ ਕੁਮਾਰ, ਰਜਿੰਦਰ ਕੁਮਾਰ, ਮੁਨਸ਼ੀ ਯਾਦਵ, ਚੱਢਾ ਮਿਲਕ ਦੇ ਮਾਲਕ, ਜੋਗਿੰਦਰ ਤਲਵਾਰ, ਹਾਕਮ ਸਿੰਘ, ਲੇਖਰਾਜ, ਜਗਦੀਸ਼ ਲਾਲ, ਅਜੇ ਕੁਮਾਰ, ਹਰਬੰਸ ਲਾਲ ਤੇ ਤਰਲੋਚਨ ਸਿੰਘ ਸ਼ਾਮਿਲ ਹਨ | ਪੁਲਿਸ ਵਲੋਂ ਇਹ ਕਾਰਵਾਈ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਦੇ ਸਹਾਇਕ ਕਾਰਪੋਰੇਸ਼ਨ ਇੰਜੀਨੀਅਰ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਡੇਅਰੀਆਂ ਦੀ ਗੰਦਗੀ ਬੁੱਢੇ ਦਰਿਆ ਵਿਚ ਸੁੱਟੀ ਜਾ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਫੈਲ ਰਿਹਾ ਹੈ | ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਫਲੈਟ 'ਤੇ ਕਬਜ਼ਾ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਅÏਰਤ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਕਰੋੜਾਂ ਰੁਪਏ ਦੀ ਜਾਇਦਾਦ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਦੋ ਖ਼ਿਲਾਫ਼ ਕੇਸ ਦਰਜ <br/>
Ad Position 24