31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਡਰੈੱਸ ਕੋਡ ਦਾ ਡਰਾਮਾ! <br/>

Ad Position 21
No active advertisement
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਭੁਪਿੰਦਰ ਸਿੰਘ ਬੈਂਸ)-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 2025 ਦੀਆਂ ਤਿਆਰੀਆਂ ਜਿੱਥੇ ਪੂਰੇ ਜ਼ੋਰਾਂ 'ਤੇ ਹਨ, ਉਥੇ ਹੀ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ | ਦੋ ਦਿਨਾਂ ਬਾਅਦ ਹੋਣ ਵਾਲੇ ਇਨ੍ਹਾਂ ਖੇਡ ਮੁਕਾਬਲਿਆਂ ਤੋਂ ਪਹਿਲਾਂ ਕੁੱਝ ਸਿੱਖਿਆ ਬਲਾਕਾਂ ਵਲੋਂ ਅਧਿਆਪਕਾਂ ਲਈ ਅਣਅਧਿਕਾਰਤ ਤੌਰ ਤੇ ਡਰੈੱਸ ਕੋਡ ਜਾਰੀ ਕੀਤਾ ਗਿਆ ਹੈ, ਜਿਸਨੇ ਅਧਿਆਪਕਾਂ ਵਿਚ ਹਲਚਲ ਮਚਾ ਦਿੱਤੀ ਹੈ | ਜਾਣਕਾਰੀ ਅਨੁਸਾਰ ਲੁਧਿਆਣਾ ਦੇ ਬਲਾਕ ਦੇ ਖੇਡਾਂ ਵਿਚ ਡਿਊਟੀ ਵਾਲੇ ਅਧਿਆਪਕਾਂ ਨੰੂ ਵੱਟਸਐਪ ਰਾਹੀਂ ਹੁਕਮ ਜਾਰੀ ਕੀਤੇ ਗਏ ਹਨ ਕਿ ਪੁਰਸ਼ ਅਧਿਆਪਕ ਚਿੱਟੀ ਕਮੀਜ਼, ਮੈਰੂਨ ਪੱਗ ਤੇ ਆਪਣੀ ਮਰਜ਼ੀ ਦੀ ਪੈਂਟ, ਜਦੋਂ ਕਿ ਮਹਿਲਾ ਅਧਿਆਪਕ ਗੁਲਾਬੀ ਰੰਗ ਦਾ ਸੂਟ ਪਹਿਨ ਕੇ ਹੀ ਖੇਡ ਮੈਦਾਨ ਵਿਚ ਪਹੁੰਚਣ | ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਅਧਿਆਪਕਾਂ ਕੋਲ ਇਹ ਰੰਗ ਦੇ ਕੱਪੜੇ ਨਹੀਂ ਹਨ | ਉਨ੍ਹਾਂ ਨੂੰ ਐਤਵਾਰ ਨੂੰ ਨਵਾਂ ਸੂਟ ਤਿਆਰ ਕਰਵਾਉਣ ਲਈ ਕਿਹਾ ਗਿਆ | ਇਸ ਨਾਦਰਸ਼ਾਹੀ ਹੁਕਮ ਨੰੂ ਲੈਕੇ ਅਧਿਆਪਕਾਂ ਵਿਚ ਭਾਰੀ ਗ਼ੁੱਸਾ ਹੈ | ਅਧਿਆਪਕ ਆਗੂ ਪਰਮਜੀਤ ਸਿੰਘ ਮਾਨ, ਸਤਵੀਰ ਸਿੰਘ ਰੌਣੀ, ਬਲਰਾਜ ਸਿੰਘ ਘਲੋਟੀ, ਇੰਦਰਜੀਤ ਸਿੰਘ, ਹਰਦੇਵ ਸਿੰਘ, ਕੁਲਜਿੰਦਰ ਸਿੰਘ ਬੱਦੋਵਾਲ, ਕੁਲਵੰਤ ਸਿੰਘ, ਸੁਖਜਿੰਦਰ ਸਿੰਘ, ਭਵਨਜੀਤ ਸਿੰਘ, ਸ਼ਿੰਗਾਰਾ ਸਿੰਘ, ਸੁਖਬੀਰ ਕੌਰ ਤੇ ਬਲਜਿੰਦਰ ਕੌਰ ਨੇ ਇਸ ਡਰੈੱਸ ਕੋਡ ਦਾ ਡੱਟ ਕੇ ਵਿਰੋਧ ਕੀਤਾ ਹੈ | ਉਨ੍ਹਾਂ ਕਿਹਾ ਕਿ ਵਿਭਾਗੀ ਨਿਯਮਾਂ ਨੰੂ ਅਣਦੇਖਾ ਕਰਦੇ ਹੋਏ, ਕੁੱਝ ਅਧਿਆਪਕ ਆਪਣੇ ਆਪ ਨੂੰ ਉਚ ਅਧਿਕਾਰੀ ਸਮਝਣ ਲੱਗ ਪਏ ਹਨ ਅਤੇ ਆਪਣੇ ਸਾਥੀਆਂ ਉਤੇ ਗੈਰ ਜ਼ਰੂਰੀ ਦਬਾਅ ਪਾ ਰਹੇ ਹਨ | ਉਕਤ ਆਗੂਆਂ ਵਲੋਂ ਮੰਗ ਕੀਤੀ ਗਈ ਹੈ ਕਿ ਡੀ.ਈ.ਓ. ਤੇ ਉਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਕੇ ਅਜਿਹੇ ਖੁਦ ਘੋਸ਼ਿਤ ਹੁਕਮਰਾਨਾਂ 'ਤੇ ਕਾਰਵਾਈ ਕਰਨ |

Ad Position 22
No active advertisement
ਪਿਛਲੀ ਖ਼ਬਰ ਦਾਨ ਉਤਸਵ ਤਹਿਤ ਮੇਅਰ ਨੇ ਸੰਬੰਧਿਤ ਗੈਰ-ਸਰਕਾਰੀ ਸੰਗਠਨਾਂ ਅਤੇ ਭਾਗੀਦਾਰਾਂ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਲੁਧਿਆਣਾ ਵਿਚ 2025 ਵਿਚ ਡੇਂਗੂ ਤੇ ਚਿਕਨਗੁਨੀਆ ਦੇ ਮਾਮਲਿਆਂ ਵਿਚ ਵੱਡੀ ਕਮੀ ਦਰਜ-ਸਿਵਲ ਸਰਜਨ <br/>
Ad Position 24