30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸੰਬੰਧੀ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ

ਜਗਰਾਉਂ, 30 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਗਾਗਰਸਰ ਨਾਨਕਸਰ ਵਿਖੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਈਆਂ। ਇਹ ਲੜੀਆਂ 40 ਦਿਨ ਲਗਾਤਾਰ ਜਾਰੀ ਰਹਿਣਗੀਆਂ।

Ad Position 21
No active advertisement
ਅਜੀਤ ਡੈਸਕ 31-08-2026
ਜਗਰਾਉਂ, 30 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਗਾਗਰਸਰ ਨਾਨਕਸਰ ਵਿਖੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਈਆਂ। ਇਹ ਲੜੀਆਂ 40 ਦਿਨ ਲਗਾਤਾਰ ਜਾਰੀ ਰਹਿਣਗੀਆਂ। ਇਹ ਸਮਾਗਮ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ ਰੇਖ ਹੇਠ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿਚ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ ਵਿਸ਼ੇਸ਼ ਯੋਗਦਾਨ ਪਾਉਣਗੇ। ਇਸ ਮੌਕੇ ਭਾਈ ਸਤਿਨਾਮ ਸਿੰਘ, ਮਨਜੀਤ ਸਿੰਘ ਆਦਿ ਜੱਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਗੇਜਾ ਸਿੰਘ, ਜਸਵਿੰਦਰ ਸਿੰਘ ਬਿੰਦੀ ਨੇ ਦੱਸਿਆ ਕਿ ਆਰੰਭ ਕੀਤੀਆਂ ਲੜੀਆਂ ਦੇ ਸ੍ਰੀ ਅਖੰਡ ਪਾਠਾਂ ਦੀ ਅਖਰੀਲੀ ਲੜੀ ਦੇ ਭੋਗ 2 ਅਕਤੂਬਰ ਨੂੰ ਸਵੇਰੇ 9 ਵਜੇ ਪੈਣਗੇ। ਇਸ ਮੌਕੇ ਬਾਬਾ ਗੁਰਚਰਨ ਸਿੰਘ ਦਿੱਲੀ, ਬਾਬਾ ਮੇਹਰ ਸਿੰਘ ਨਾਨਕਸਰ, ਭਾਈ ਆਗਿਆਪਾਲ ਸਿੰਘ, ਬਿੰਦਰ ਸਿੰਘ, ਗੋਰਾ ਸਿੰਘ ਜੱਸਾ ਸਿੰਘ, ਦਲੇਰ ਸਿੰਘ ਲੁਧਿਆਣਾ, ਮਨਿੰਦਰ ਸਿੰਘ ਮੰਨੀ ਕੈਲਪੁਰ, ਗੁਰਮੁੱਖ ਸਿੰਘ, ਗੁਰਸਿਮਰਨ , ਪਾਰਸ ਸਿੰਘ, ਪ੍ਰਮਜੀਤ ਸਿੰਘ, ਅਸ਼ੋਕ ਕੁਮਾਰ ਬਲਜੀਤ ਸਿੰਘ, ਅਵਤਾਰ ਸਿੰਘ ਬਿੱਟਾ, ਦੇਵ ਦੱਤ ਕਪੂਰ, ਰਵੀ ਕਪੂਰ, ਗੋਰਵ ਕਪੂਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਭਾਜਪਾ 2027 ’ਚ ਵੱਡੀ ਜਿੱਤ ਦਰਜ ਕਰੇਗੀ-ਬਿੱਟੂ, ਯਾਦੂ ਅਗਲੀ ਖ਼ਬਰ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ’ਚ 1 ਸਤੰਬਰ ਦੇ ਰੋਸ ਮਾਰਚ ’ਚ ਹੰਬੜਾਂ ਬਲਾਕ ਤੋਂ ਕਿਸਾਨਾਂ ਦੇ ਕਾਫ਼ਲੇ ਰਵਾਨਾ ਹੋਣਗੇ- ਭ...
Ad Position 24