ਲੁਧਿਆਣਾ, 1 ਨਵੰਬਰ (ਜਤਿੰਦਰ ਭੰਬੀ)-ਖਾਲਸਾ ਕਾਲਜ ਸਿਵਲ ਲਾਈਨਜ਼ ਦੇ ਮਨੋਵਿਗਿਆਨ ਵਿਭਾਗ ਨੇ ਇਕ ਅੰਤਰ-ਸਕੂਲ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸ਼ਹਿਰ ਦੇ 10 ਤੋਂ ਵੱਧ ਪ੍ਰਸਿੱਧ ਸਕੂਲਾਂ ਦੇ ਲਗਭਗ 50 ਭਾਗੀਦਾਰਾਂ ਨੇ ਹਿੱਸਾ ਲਿਆ | ਇਸ ਪ੍ਰੋਗਰਾਮ ਦੇ ਜੱਜ ਸ਼ਿਨੂੰ ਕੋਚਰ, ਕਾਊਾਸਲਿੰਗ ਮਨੋਵਿਗਿਆਨੀ, ਏ.ਬੀ.ਏ. ਪੈ੍ਰਕਟੀਸ਼ਨਰ ਅਤੇ ਕੇਅਰ ਫ਼ਾਰ ਔਟਜਿਮ ਤੋਂ ਐਕਸਪ੍ਰੈਸਿਵ ਆਰਟ ਥੈਰੇਪਿਸਟ, ਆਸ਼ੂ ਲਖਨਪਾਲ ਮੁਖੀ ਪੀਜੀ ਵਿਭਾਗ ਆਫ ਫਾਈਨ ਆਰਟਸ ਸਨ | ਸਮਾਗਮ ਦੌਰਾਨ ਕਾਊਾਸਲਿੰਗ ਸੈੱਲ ਦੁਆਰਾ ਸਿਰਲੇਖ ਵਾਲਾ ਇਕ ਇੰਟਰ ਐਕਟਿਵ ਸੈਸ਼ਨ ਕਰਵਾਇਆ, ਜਿਸ ਵਿਚ ਸ਼ਿਨੰੂ ਕੋਚਰ ਨੇ ਵਿਦਿਆਰਥੀਆਂ ਨੂੰ ਇੱਕ ਪ੍ਰਭਾਵਸ਼ਾਲੀ ਅਤੇ ਸਫਲ ਜੀਵਨ ਸ਼ੈਲੀ ਲਈ ਟੀਚਿਆਂ ਨੂੰ ਤਰਜੀਹ ਦੇਣ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਭਟਕਣਾ ਨਾਲ ਨਜਿੱਠਣ ਲਈ ਕੋਚਿੰਗ ਦਿੱਤੀ | ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਨੇ ਜੇਤੂਆਂ ਨੂੰ ਵਧਾਈ ਦਿੱਤੀ |