31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਆਕਸਫੋਰਡ ਲੰਡਨ ਵਿਖੇ ਸੀਨੀਅਰ ਐਡਵੋਕੇਟ ਇਕਬਾਲ ਸਿੰਘ 'ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ' ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਇਕਬਾਲ ਸਿੰਘ ਨੂੰ ਲੰਡਨ ਦੀ 10 ਦਿਨਾਂ ਫੇਰੀ ਦੌਰਾਨ ਯੂਨੀਵਰਸਿਟੀ ਆਫ਼ ਆਕਸਫੋਰਡ, ਲੰਡਨ ਵਿਖੇ ਹੋਏ ਇਕ ਸਮਾਗਮ ਦੌਰਾਨ ਮਹਾਤਮ ਗਾਂਧੀ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਵੈਸ਼ਵਿਕ ਭਾਰਤੀ ਪ੍ਰੋਗਰਾਮ ਦੇ ਤਹਿਤ ਪ੍ਰਦਾਨ ਕੀਤਾ ਗਿਆ | ਇਸ ਮੌਕੇ ਸੇਸ਼ੇਲਜ ਦੇ ਸਭਿਆਚਾਰਕ ਰਾਜਦੂਤ ਅਤੇ ਐਨ.ਆਰ.ਆਈ. ਵੈੱਲਫੇਅਰ ਸੁਸਾਇਟੀ ਆਫ਼ ਇੰਡੀਆ ਦੇ ਚੇਅਰਮੈਨ ਡਾ. ਦੀਪਕ ਸਿੰਘ, ਵਨੀਤ ਹਾਂਡਾ ਸਮੇਤ ਯੂ.ਕੇ., ਭਾਰਤ ਸਮੇਤ ਵਿਸ਼ਵ ਭਰ ਦੀਆਂ ਕਈ ਹਸਤੀਆਂ ਹਾਜ਼ਰ ਸਨ | ਇਨ੍ਹਾਂ ਪਲਾਂ ਨੂੰ ਸਾਂਝਾ ਕਰਦਿਆਂ ਐਚ.ਐਸ. ਇੰਟਰਨੈਸ਼ਨਲ ਦੇ ਪ੍ਰਬੰਧ ਨਿਰਦੇਸ਼ਕ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਐਡਵੋਕੇਟ ਇਕਬਾਲ ਸਿੰਘ ਪਿਛਲੇ 25 ਸਾਲਾਂ ਤੋਂ ਇਸ ਕਿੱਤੇ ਵਿਚ ਇਮਾਨਦਾਰੀ ਨਾਲ ਸੇਵਾਵਾਂ ਨਿਭਾ ਰਹੇ ਹਨ | ਉਨ੍ਹਾਂ ਨੂੰ ਮਿਲੇ ਇਸ ਸਨਮਾਨ ਸਦਕਾ ਪੰਜਾਬ, ਪੰਜਾਬੀਅਤ ਅਤੇ ਸਿੱਖ ਸਮਾਜ ਦਾ ਨਾਮ ਹੋਰ ਵੀ ਰੌਸ਼ਨ ਹੋਇਆ ਹੈ | ਐਡਵੋਕੇਟ ਇਕਬਾਲ ਸਿੰਘ ਕਈ ਸਮਾਜਿਕ, ਧਾਰਮਿਕ, ਵਿੱਦਿਅਕ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਜੁੜੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਜੀ.ਏ.ਡੀ. ਅਕੈਡਮੀ ਵਲੋਂ ਸਾਲਾਨਾ ਖੇਡਾਂ ਕਰਵਾਈਆਂ <br/> ਅਗਲੀ ਖ਼ਬਰ ਗੁਰਦੁਆਰਾ ਰੇਰੂ ਸਾਹਿਬ ਲੁਹਾਰਾ ਦੇ ਹੈੱਡ ਗ੍ਰੰਥੀ ਸੇਵਾ ਮੁਕਤੀ 'ਤੇ ਸਨਮਾਨਿਤ <br/>
Ad Position 24