31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜੀ.ਏ.ਡੀ. ਅਕੈਡਮੀ ਵਲੋਂ ਸਾਲਾਨਾ ਖੇਡਾਂ ਕਰਵਾਈਆਂ <br/>

Ad Position 21
No active advertisement
ਅਜੀਤ ਡੈਸਕ 02-11-2025
ਲਾਡੋਵਾਲ, 1 ਨਵੰਬਰ (ਬਲਬੀਰ ਸਿੰਘ ਰਾਣਾ)-ਜੀ. ਏ.ਡੀ. ਅਕੈਡਮੀ ਲਾਦੀਆਂ ਖ਼ੁਰਦ ਵਿਖੇ ਬੜੇ ਉਤਸ਼ਾਹ ਅਤੇ ਜੋਸ਼ ਭਰਪੂਰ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹੋਣਹਾਰ ਵਿਦਿਆਰਥੀਆਂ ਨੇ ਦਿਲਚਸਪੀ ਦੇ ਨਾਲ ਭਾਗ ਲਿਆ | ਇਸ ਸਬੰਧੀ ਗੱਲਬਾਤ ਕਰਦਿਆਂ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਨੇ ਦੱਸਿਆ ਕਿ ਖੇਡਾਂ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਜੀਵਨ ਦੇ ਵਡਮੁੱਲੇ ਸਬਕ ਵੀ ਹਨ, ਜੋ ਸਾਨੂੰ ਇਮਾਨਦਾਰੀ ਹਿੰਮਤ ਅਤੇ ਹÏਸਲਾ ਵੀ ਸਿਖਾਉਂਦੇ ਹਨ | ਇਸ ਮÏਕੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਕਿਹਾ ਕਿ ਜੀ.ਏ.ਡੀ. ਅਕੈਡਮੀ ਦਾ ਉਦੇਸ਼ ਸਰੀਰਕ ਨਿਰਮਾਣ ਕਰਕੇ ਬੱਚਿਆਂ ਅੰਦਰ ਮਜ਼ਬੂਤੀ ਅਤੇ ਦਿ੍ੜ੍ਹਤਾ ਨੂੰ ਲਿਆਉਣਾ ਹੈ | ਪਿ੍ੰਸੀਪਲ ਰੀਮਾ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਬੱਚਾ ਜੋ ਮੈਦਾਨ 'ਤੇ ਕਦਮ ਰੱਖਦਾ ਹੈ, ਉਸ ਦਾ ਮਨੋਬਲ ਅਤੇ ਹÏਸਲਾ ਜਿੱਤ ਦੇ ਵਲ ਸੰਕੇਤ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੁਕਾਬਲਿਆਂ ਵਿਚ ਜਿਵੇਂ ਕਿ 800 ਮੀਟਰ ਦÏੜ ਵਿਚ ਨੀਤੇਸ਼, ਹੁਸਨ ਅਤੇ ਨੈਤਿਕ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ, 400 ਮੀਟਰ ਦÏੜ ਵਿਚ ਸਾਕਸ਼ੀ, ਲਕਸ਼ਮੀ ਅਤੇ ਮੀਨਾਕਸ਼ੀ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ, 200 ਮੀਟਰ ਦÏੜ ਵਿਚ ਲਵਪ੍ਰੀਤ ਤੇ ਚੰਦਰ ਮੋਹਨ ਨੇ ਪਹਿਲਾ, ਆਸ਼ੂਤੋਸ਼ ਅਭਿਜੋਤ ਨੇ ਦੂਜਾ, ਨੈਤਿਕ ਨੇ ਤੀਜਾ ਦਰਜਾ ਹਾਸਿਲ ਕੀਤਾ | ਇਸ ਮÏਕੇ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਨੇ ਨਾਚ ਪ੍ਰਦਰਸ਼ਨ ਕਰਕੇ ਸਮਾਰੋਹ ਨੂੰ ਰੰਗੀਨ ਬਣਾ ਦਿੱਤਾ ਅਤੇ ਦਰਸ਼ਕਾਂ ਕੋਲੋਂ ਤਾਲੀਆਂ ਵਜਾ ਕੇ ਵਾਹ ਵਾਹ ਖੱਟੀ | ਅਖੀਰ ਵਿਚ ਹਰਗੁਲਾਬ ਸਿੰਘ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਜਿੱਤ ਸਿਰਫ਼ ਮੰਜ਼ਿਲ 'ਤੇ ਨਹੀਂ, ਸਗੋਂ ਸਫ਼ਰ ਸ਼ੁਰੂ ਕਰਨ ਦੇ ਜਜ਼ਬੇ ਵਿਚ ਵੀ ਹੁੰਦੀ ਹੈ | ਇਸ ਲਈ ਬੁਲੰਦ ਹੌਂਸਲਿਆਂ ਨਾਲ ਵਿਦਿਆਰਥੀਆਂ ਨੂੰ ਖੇਡਾਂ ਅਤੇ ਖੇਡ ਮੁਕਾਬਲਿਆਂ ਵਿਚ ਭਾਗ ਲੈਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰ ਸਕੂਲ ਕਾਵਿ ਉਚਾਰਨ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਆਕਸਫੋਰਡ ਲੰਡਨ ਵਿਖੇ ਸੀਨੀਅਰ ਐਡਵੋਕੇਟ ਇਕਬਾਲ ਸਿੰਘ 'ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ' ਨਾਲ ਸਨਮਾਨਿਤ <br/>
Ad Position 24