01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬੇਟ ਇਲਾਕੇ ਦੀਆਂ ਸੜਕਾਂ ਟੁੱਟੀਆਂ, ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 02-11-2025
ਲਾਡੋਵਾਲ, 1 ਨਵੰਬਰ©ਧ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਕਸਬਾ ਲਾਡੋਵਾਲ ਬੇਟ ਇਲਾਕੇ ਦੀਆਂ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ, ਇਨਾਂ ਸੜਕਾਂ ਵਿਚ ਟੋਏ ਪਏ ਹੋਣ ਕਰਕੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰ ਹੀ ਜਾਂਦਾ ਹੈ, ਜਦ ਕਿ ਇਨਾਂ ਟੁੱਟੀਆਂ ਹੋਈਆਂ ਸੜਕਾਂ ਵਿਚ ਪਏ ਟੋਇਆ ਤੋੰ ਲੋਕ ਬੇਹਦ ਦੁਖੀ ਅਤੇ ਪਰੇਸ਼ਾਨ ਦੇਖੇ ਜਾ ਸਕਦੇ ਹਨ | ਇਸ ਸਬੰਧੀ ਇਲਾਕੇ ਦੇ ਸਿਰਮੌਰ ਆਗੂਆਂ ਜਥੇਦਾਰ ਅਮਰਜੀਤ ਸਿੰਘ ਬਾੜੇਵਾਲ,ਨੰਬਰਦਾਰ ਸੁਪਿੰਦਰ ਸਿੰਘ ਵਿਰਕ, ਪ੍ਰਧਾਨ ਗੁਰਪ੍ਰੀਤ ਸਿੰਘ ਪਨੇਚ ਅਤੇ ਜਥੇਦਾਰ ਸੁਖਦੇਵ ਸਿੰਘ ਗਰੇਵਾਲ ਆਦਿ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਲਾਡੋਵਾਲ ਤੋਂ ਨੂਰਪੁਰ ਬੇਟ, ਲਾਡੋਵਾਲ ਤੋਂ ਬਚਨ ਸਿੰਘ ਮਾਰਗ, ਹੁਸੈਨਪੁਰ ਤੋਂ ਜੱਸੀਆਂ, ਚੂਹੜਪੁਰ ਤੋਂ ਜੱਸੀਆਂ ਅਤੇ ਜੀ.ਟੀ. ਰੋਡ ਜਲੰਧਰ ਤੋੰ ਪਿੰਡ ਆਲੋਵਾਲ ਨੂੰ ਜਾਣ ਵਾਲੀ ਸੜਕ ਦੀ ਇੰਨੀ ਤਰਸਯੋਗ ਹਾਲਤ ਬਣ ਚੁੱਕੀ ਹੈ ਕਿ ਇਨ੍ਹਾਂ ਸੜਕਾਂ ਤੋੰ ਲੰਘਣਾ ਵੀ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ, ਕਿਉਂਕਿ ਇਨਾਂ ਸੜਕਾਂ ਵਿਚੋੰ ਬਜਰੀ ਤਾਂ ਇਕ ਪਾਸੇ ਰਹੀ, ਮਿੱਟੀ ਵੀ ਨਿਕਲ ਚੁੱਕੀ ਹੈ | ਉਕਤ ਆਗੂਆਂ ਨੇ ਦੱਸਿਆ ਕਿ ਸਕੂਟਰ ਮੋਟਰਸਾਈਕਲ ਅਤੇ ਗੱਡੀਆਂ ਵਾਲਿਆਂ ਨੂੰ ਤਾਂ ਜਿਆਦਾ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਥਾਂ ਥਾਂ ਤੇ ਪਏ ਟੋਇਆ ਕਾਰਨ ਗੱਡੀਆਂ ਦੇ ਟਾਇਰ ਅਤੇ ਲਾਈਨਮੈਂਟ ਦਾ ਖਰਾਬ ਹੋਣਾ ਤਾਂ ਇਕ ਆਮ ਗੱਲ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਕਈ ਵਾਰ ਹਲਕਾ ਗਿੱਲ ਦੇ ਵਿਧਾਇਕ ਦੇ ਨੋਟਿਸ ਵਿਚ ਵੀ ਲਿਆਂਦਾ ਹੈ ਪਰ ਅਜੇ ਤੱਕ ਇਨ੍ਹਾਂ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ, ਲੇਕਿਨ ਸੜਕਾਂ ਦੀ ਬਦਤਰ ਹਾਲਤ ਨੂੰ ਦੇਖਦਿਆਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਲੋਕਾਂ ਪ੍ਰਤੀ ਕੋਈ ਧਿਆਨ ਹੀ ਨਹੀਂ ਦੇ ਰਹੀ | ਉਕਤ ਆਗੂਆਂ ਅਤੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ 'ਤੇ ਹਲਕਾ ਵਿਧਾਇਕ ਪਾਸੋਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀ ਮਜਬੂਰੀ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਤਾਂ ਜੋ ਲੋਕ ਬਿਨਾਂ ਸੱਟ ਚੋਟ ਲੱਗੇ, ਸਹੀ ਸਲਾਮਤ ਆਪਣੇ ਘਰ ਪੁੱਜ ਸਕਣ | ਉਨ੍ਹਾਂ ਕਿਹਾ ਕਿ ਸਰਕਾਰ ਦੇ ਵਾਅਦੇ ਮੁਤਾਬਕ ਸੂਬਾ ਰੰਗਲਾ ਪੰਜਾਬ ਤਾਂ ਪਤਾ ਨਹੀਂ ਕਦੋਂ ਬਣੂਗਾ, ਲੇਕਿਨ 'ਆਪ' ਸਰਕਾਰ ਕੋਲੋਂ ਚਾਰ ਸਾਲਾਂ ਵਿਚ ਹੁਣ ਤੱਕ ਸੜਕਾਂ ਤਾਂ ਬਣੀਆਂ ਨਹੀਂ, ਲੇਕਿਨ ਲੋਕ ਸਰਕਾਰ ਦੇ ਵਾਅਦੇ ਕਦ ਪੂਰੇ ਹੋਣਗੇ ਬਾਰੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਮਾਨਸਿਕ ਯੋਗ ਕੈਂਪ ਲਗਾਇਆ <br/>
Ad Position 24