01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਜਤਿੰਦਰ ਭੰਬੀ)-ਰਾਜਨੀਤੀ ਵਿਗਿਆਨ ਵਿਭਾਗ ਅਤੇ ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਯੂਨਿਟ ਨੇ ਸਾਂਝੇ ਤੌਰ 'ਤੇ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਮਨਾਉਣ ਲਈ ਇਕ ਦਸਤਾਵੇਜ਼ੀ ਸਕਰੀਨਿੰਗ ਦਾ ਆਯੋਜਨ ਕੀਤਾ, ਜਿਸ ਦਾ ਸਿਰਲੇਖ 'ਭਾਰਤ ਦਾ ਲੋਹਾ ਪੁਰਸ਼' ਸੀ | ਵਿਦਿਆਰਥੀਆਂ ਨੂੰ ਏਕਤਾ ਅਤੇ ਅਖੰਡਤਾ ਲਈ ਸਹੁੰ ਚੁਕਾਈ ਗਈ, ਜਿਸ ਤੋਂ ਬਾਅਦ ਸਰਦਾਰ ਪਟੇਲ ਦੇ ਜੀਵਨ ਅਤੇ ਯੋਗਦਾਨ 'ਤੇ ਆਧਾਰਿਤ ਇਕ ਕੁਇਜ਼ ਮੁਕਾਬਲਾ ਹੋਇਆ | ਸਕੱਤਰ ਡਾ. ਐਸ.ਐਮ. ਸ਼ਰਮਾ ਨੇ ਦੱਸਿਆ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਵਿਚ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ | ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਉਜਾਗਰ ਕੀਤਾ ਕਿ ਰਾਸ਼ਟਰੀ ਏਕਤਾ ਦਿਵਸ ਸਾਨੂੰ ਭਾਰਤ ਵਰਗੇ ਵਿਭਿੰਨ ਦੇਸ਼ ਵਿਚ ਏਕਤਾ ਅਤੇ ਸਦਭਾਵਨਾ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ | ਇੰਚਾਰਜ ਡਾ. ਮਮਤਾ ਕੋਹਲੀ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਲਈ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਗੰਭੀਰ ਚਿੰਤਾ ਦਾ ਵਿਸ਼ਾ-ਰਜਨੀਸ਼ ਧੀਮਾਨ <br/> ਅਗਲੀ ਖ਼ਬਰ ਬੇਟ ਇਲਾਕੇ ਦੀਆਂ ਸੜਕਾਂ ਟੁੱਟੀਆਂ, ਲੋਕ ਪ੍ਰੇਸ਼ਾਨ <br/>
Ad Position 24