ਲੁਧਿਆਣਾ, 1 ਨਵੰਬਰ (ਡਾ. ਤਰਲੋਚਨ ਸਿੰਘ)-ਖਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼ ਦੇ ਐਨ. ਐਸ. ਐਸ. ਵਿੰਗ ਵਲੋਂ ਮਾਨਸਿਕ ਯੋਗ ਕੈਂਪ ਲਗਾਇਆ | ਇਹ ਕੈਂਪ ਈਸ਼ਾ ਫਾਊਾਡੇਸ਼ਨ ਦੇ ਸਹਿਯੋਗ ਨਾਲ ਨਸ਼ਾ ਮੁਕਤ ਭਾਰਤ ਅਭਿਆਨ ਦੇ ਅਧੀਨ ਲਗਾਇਆ | ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿਚ ਮਾਨਸਿਕ ਸ਼ਾਂਤੀ, ਇਕਾਗਰਤਾ ਤੇ ਨਸ਼ਾ ਮੁਕਤ ਜੀਵਨ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ | ਕੈਂਪ 'ਚ ਸ਼ਾਮਿਲ ਪ੍ਰਤੀਭਾਗੀਆਂ ਨੂੰ ਈਸ਼ਾ ਫਾਊਾਡੇਸ਼ਨ ਦੇ ਮਾਹਿਰਾਂ ਵਲੋਂ ਧਿਆਨ ਦੀਆਂ ਵੱਖ-ਵੱਖ ਤਕਨੀਕਾਂ ਦਾ ਅਭਿਆਸ ਕਰਾਇਆ, ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਰੂਪ ਨਾਲ ਸੰਤੁਲਿਤ ਰਹਿਣ ਲਈ ਪ੍ਰੇਰਨਾ ਮਿਲੀ | ਇਸ ਤੋਂ ਇਲਾਵਾ ਕੈਂਪ 'ਚ ਹੋਰ ਵੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ |