01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਹੁਰੇ ਪਰਿਵਾਰ ਵਲੋਂ ਬੰਦੀ ਬਣਾਈ ਅਰਜਨਟੀਨਾ ਵਾਸੀ ਅÏਰਤ ਨੂੰ ਪੁਲਿਸ ਨੇ ਕਰਵਾਇਆ ਮੁਕਤ <br/>

Ad Position 21
No active advertisement
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਹੁਰੇ ਪਰਿਵਾਰ ਵਲੋਂ ਬੰਦੀ ਬਣਾਈ ਅਰਜਨਟੀਨਾ ਦੀ ਰਹਿਣ ਵਾਲੀ ਇਕ ਅÏਰਤ ਨੂੰ ਪੁਲਿਸ ਨੇ ਮੁਕਤ ਕਰਵਾ ਕੇ ਵਾਪਸ ਅਰਜਨਟੀਨਾ ਭੇਜ ਦਿੱਤਾ ਹੈ | ਜਾਣਕਾਰੀ ਅਨੁਸਾਰ ਆਰਜਨਟੀਨਾ ਦੀ ਰਹਿਣ ਵਾਲੀ ਅÏਰਤ ਬਾਲੀ ਵਿਨ ਦੀ ਸ਼ਾਦੀ ਕੁੱਝ ਸਮਾਂ ਪਹਿਲਾਂ ਫ਼ੀਲਡ ਗੰਜ ਰਹਿਣ ਵਾਲੇ ਨÏਜਵਾਨ ਹਰਜਿੰਦਰ ਭੋਲਾ ਨਾਲ ਹੋਈ ਸੀ | ਪੁਲਿਸ ਅਨੁਸਾਰ ਉਕਤ ਨÏਜਵਾਨ ਦੇ ਪਰਿਵਾਰ ਵਲੋਂ ਅÏਰਤ ਨੂੰ ਪਿਛਲੇ ਕੁੱਝ ਸਮੇਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਨੰੂ ਆਪਣੇ ਦੇਸ਼ ਵਾਪਸ ਜਾਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ | ਅÏਰਤ ਵਲੋਂ ਆਪਣੇ ਕਿਸੇ ਤਰੀਕੇ ਦੂਤਾਵਾਸ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਲੁਧਿਆਣਾ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ | ਹਰਕਤ ਵਿਚ ਆਈ ਪੁਲਿਸ ਵਲੋਂ ਫ਼ੀਲਡ ਗੰਜ ਇਲਾਕੇ ਵਿਚ ਛਾਪਾਮਾਰੀ ਕਰਕੇ ਅÏਰਤ ਨੂੰ ਮੁਕਤ ਕਰਵਾ ਦਿੱਤਾ ਗਿਆ | ਹਰਜਿੰਦਰ ਦਾ ਵਿਆਹ ਉਕਤ ਅÏਰਤ ਨਾਲ ਹੋਇਆ ਸੀ ਅਤੇ ਇਸ ਸਾਲ ਮਾਰਚ ਮਹੀਨੇ ਵਿਚ ਉਹ ਆਪਣੇ ਬੱਚਿਆਂ ਸਮੇਤ ਭਾਰਤ ਆ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਮਾਨਸਿਕ ਯੋਗ ਕੈਂਪ ਲਗਾਇਆ <br/> ਅਗਲੀ ਖ਼ਬਰ ਸਮਾਰਟ ਸਕੂਲ ਮੋਤੀ ਨਗਰ ਦੀਆਂ ਰੱਸਾਕਸ਼ੀ ਤੇ ਬੈਡਮਿੰਟਨ ਟੀਮਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24