ਮਾਂ ਬਗਲਾਮੁਖੀ ਧਾਮ ਦੇ ਮੁਖੀ ਪਰਵੀਨ ਚੌਧਰੀ ਨੂੰ ਸਦਮਾ-ਪਿਤਾ ਸਵਰਗਵਾਸ <br/>
ਅਜੀਤ ਡੈਸਕ
03-11-2025
ਭਾਰੀ ਮਾਤਰਾ ਵਿਚ ਗਊ ਮਾਸ ਬਰਾਮਦ
ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ਿਵਪੁਰੀ ਵਿਚ ਪੁਲਿਸ ਵਲੋਂ ਅੱਜ ਬਾਅਦ ਦੁਪਹਿਰ ਇਕ ਦੁਕਾਨ 'ਤੇ ਕੀਤੀ ਗਈ ਛਾਪਾਮਾਰੀ ਦੌਰਾਨ ਭਾਰੀ ਮਾਤਰਾ ਵਿਚ ਗਊ ਮਾਸ ਬਰਾਮਦ ਕੀਤਾ ਗਿਆ ਹੈ | ਇਸ ਸਬੰਧੀ ਕੁੱਝ ਹਿੰਦੂ ਸੰਗਠਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਸ਼ਿਵ ਪੁਰੀ ਸਥਿਤ ਇਕ ਬਿਰਿਆਨੀ ਵੇਚਣ ਵਾਲਾ ਦੁਕਾਨਦਾਰ ਗਊ ਮਾਸ ਵੀ ਵੇਚ ਰਿਹਾ ਹੈ, ਜਿਸ 'ਤੇ ਪੁਲਿਸ ਵਲੋਂ ਉੱਥੇ ਤੁਰੰਤ ਕਾਰਵਾਈ ਕਰਦਿਆਂ ਗਊ ਮਾਸ ਬਰਾਮਦ ਕਰ ਲਿਆ | ਐਸ.ਐਚ.ਓ. ਗੁਰਮੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |