ਲੁਧਿਆਣਾ, 21 ਨਵੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਨੇ ਬੀਤੇ ਦਿਨੀਂ ਰੈਡ ਰਿਬਨ ਕਲੱਬ ਦੇ ਸਹਿਯੋਗ ਨਾਲ ਖ਼ੂਨਦਾਨ ਅਤੇ ਬਲੱਡ ਹੈਲਥ ਸਿਰਲੇਖ ਅਧੀਨ ਇਕ ਰੋਜ਼ਾ ਜਾਗਰੂਕਤਾ ਕੈਂਪ ਦਾ ਪ੍ਰਬੰਧ ਕੀਤਾ | ਇਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਖ਼ੂਨਦਾਨ ਦੇ ਮਹੱਤਵ ਬਾਰੇ ਜਾਣੂੰ ਕਰਵਾਉਣ ਦੇ ਨਾਲ-ਨਾਲ ਸਿਹਤਮੰਦ ਖ਼ੂਨ ਬਾਰੇ ਜਾਗਰੂਕ ਕਰਨਾ ਸੀ | ਕੈਂਪ ਦÏਰਾਨ 120 ਦੇ ਕਰੀਬ ਵਲੰਟੀਅਰਾਂ ਨੇ ਸਲੋਗਨ ਲਿਖਣ ਅਤੇ ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿਚ ਭਾਗ ਲਿਆ | ਇਹਨਾਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਵਾਰੀ ਦੇ ਅਹਿਸਾਸਮੰਦ ਬਣਾਉਣ ਦੇ ਯਤਨ ਕੀਤੇ ਗਏ | ਇਸ ਸਮਾਰੋਹ ਦੀ ਨਿਗਰਾਨੀ ਲਈ ਸਹਾਇਕ ਪ੍ਰੋਫੈਸਰ ਡਾ. ਲਬਜੀਤ ਕÏਰ, ਡਾ. ਅੰਨਾ ਗੋਇਲ, ਕਾਲਜ ਦੇ ਪ੍ਰੋਗਰਾਮ ਅਫ਼ਸਰ ਅਤੇ ਯੂਨੀਵਰਸਿਟੀ ਦੇ ਪ੍ਰੋਗਰਾਮ ਕੁਆਰਡੀਨੇਟਰ ਡਾ. ਹਰਮੀਤ ਸਿੰਘ ਸਰਾਲਚ ਮÏਜੂਦ ਸਨ | ਇਸ ਦÏਰਾਨ ਬੁਲਾਰਿਆਂ ਨੇ ਸਮਾਜਿਕ ਸੁਚੱਜਤਾ ਲਈ ਖ਼ੂਨਦਾਨ ਦੇ ਮਹੱਤਵ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਸਿਹਤਮੰਦ ਸਮਾਜ ਲਈ ਖ਼ੂਨਦਾਨ ਵਾਸਤੇ ਪ੍ਰੇਰਿਆ | ਵਿਦਿਆਰਥੀਆਂ ਨੇ ਸਰਗਰਮੀ ਨਾਲ ਇਸ ਸਮਾਰੋਹ ਵਿਚ ਭਾਗ ਲਿਆ |