ਲੁਧਿਆਣਾ, 21 ਨਵੰਬਰ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਦੀ ਸੀ.ਬੀ.ਐਸ.ਈ. ਰਾਸ਼ਟਰੀ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਲਈ ਚੋਣ ਹੋਈ ਹੈ | ਹਰਸ਼ਦੀਪ ਸਿੰਘ ਦੀ ਚੋਣ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਕਰਵਾਈ ਖੇਤਰੀ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਇਕ ਸ਼ਾਨਦਾਰ ਨਵੀਨਤਾਕਾਰੀ ਮਾਡਲ ਪ੍ਰਦਰਸ਼ਿਤ ਕਰਨ 'ਤੇ ਬਾਅਦ ਹੋਈ ਹੈ | ਹਰਸ਼ਦੀਪ ਸਿੰਘ 7ਵੀਂ ਜਮਾਤ ਦਾ ਵਿਦਿਆਰਥੀ ਹੈ | ਸਕੂਲ ਦੇ ਪਿ੍ੰਸੀਪਲ ਗੁਰਮੰਤ ਕੌਰ ਗਿੱਲ ਵਲੋਂ ਹਰਸ਼ਦੀਪ ਸਿੰਘ ਨੰੂ ਵਧਾਈ ਦਿੱਤੀ ਗਈ ਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ |