ਮਾਲ ਮੰਤਰੀ ਦੇ ਹਲਕੇ 'ਚ ਕੱਟੀਆਂ ਜਾ ਰਹੀਆਂ ਅਣਅਧਿਕਾਰਤ ਕਾਲੋਨੀਆਂ ਸਵਾਲਾਂ ਦੇ ਘੇਰੇ 'ਚ <br/>
ਅਜੀਤ ਡੈਸਕ
22-11-2025
ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਖ਼ਰੀਦਦਾਰਾਂ ਨੂੰ ਕੀਤਾ ਜਾ ਰਿਹਾ ਗੁੰਮਰਾਹ
ਸਹੂਲਤਾਂ ਤੋਂ ਸੱਖਣੀਆਂ ਇਨ੍ਹਾਂ ਕਾਲੋਨੀਆਂ ਵਿਚ ਕਲੋਨਾਈਜਰਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਖ਼ਰੀਦਦਾਰਾਂ ਨੂੰ ਗੁੰਮਰਾਹ ਹੀ ਨਹੀਂ ਕੀਤਾ ਜਾ ਰਿਹਾ, ਸਗੋਂ ਉਨ੍ਹਾਂ ਦੀ ਦੋਨੋਂ ਹੱਥਾਂ ਲੁੱਟ ਵੀ ਕੀਤੀ ਜਾ ਰਹੀ ਹੈ | ਦੇਖਿਆ ਜਾਵੇ ਤਾਂ 2-2 ਏਕੜ ਵਿਚ ਕੱਟੀਆਂ ਇਨ੍ਹਾਂ ਕਾਲੋਨੀਆਂ ਵਿਚ ਮਕਾਨ ਬਣਾਉਣ ਲਈ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ ਖ਼ਰੀਦਦਾਰ, ਜਿਨ੍ਹਾਂ ਨੂੰ ਬਿਜਲੀ-ਪਾਣੀ ਦੀ ਸਮੱਸਿਆ ਆਉਣ ਕਰਕੇ ਲਾਗਲੇ ਟਰਾਂਸਫ਼ਾਰਮਰ ਤੋਂ ਸਿੱਧੀਆਂ ਕੁੰਢੀਆਂ ਲਗਾ ਕੇ ਹੁਣ ਤਾਂ ਡੰਗ ਟਪਾਇਆ ਜਾ ਰਿਹਾ ਹੈ, ਪਰ ਇਨ੍ਹਾਂ ਨੂੰ ਇੱਥੇ ਰਿਹਾਇਸ਼ ਕਰਨ ਉਪਰੰਤ ਮੀਟਰ ਲਗਾਉਣ ਵੇਲੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਦੂਜੀਆਂ ਅਣਅਧਿਕਾਰਤ ਕਾਲੋਨੀਆਂ ਦੇ ਵਸਨੀਕਾਂ ਵਾਂਗ ਜੂਝਣਾ ਪਵੇਗਾ |