06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਨੇ ਕੀਤਾ 64 ਯੂਨਿਟ ਖੂਨ ਦਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲਾਡੋਵਾਲ, 22 ਨਵੰਬਰ (ਬਲਬੀਰ ਸਿੰਘ ਰਾਣਾ)-ਮਾਲਵੇ ਇਲਾਕੇ ਦੀ ਸਿਰਮੌਰ ਸ਼ਖਸ਼ੀਅਤ ਸਵ: ਪਿ੍ੰਸੀਪਲ ਸਵਰਨਜੀਤ ਕੌਰ ਥਾਪਰ ਦੀ ਨਿੱਘੀ ਯਾਦ 'ਚ ਇਲਾਕੇ ਦੀ ਮਾਣਮੱਤੀ ਸੰਸਥਾ ਸੰਤ ਮੋਹਨ ਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ 'ਚ ਇਲਾਕੇ ਅਤੇ ਲੁਧਿਆਣਾ ਬੇਟ ਇਲਾਕੇ 'ਚੋਂ ਵੱਡੇ ਪੱਧਰ 'ਤੇ ਖੂਨਦਾਨੀਆਂ ਨੇ ਪਹੁੰਚ ਕੇ ਖੂਨ ਦਾਨ ਕੀਤਾ | ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਦੀ ਅਗਵਾਈ 'ਚ ਪਹੁੰਚੇ ਜਥੇਬੰਦੀ ਦੇ ਅਹੁੰਦੇਦਾਰਾਂ ਅਤੇ ਵਰਕਰਾਂ ਨੇ 64 ਯੂਨਿਟ ਖੂਨਦਾਨ ਕਰਕੇ ਮਿਸਾਲ ਪੈਦਾ ਕੀਤੀ | ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਨੇ ਕਿਹਾ ਕਿ ਖੂਨ ਦਾਨ ਮਹਾਦਾਨ ਦੇ ਬਰਾਬਰ ਸਮਝਿਆ ਜਾਂਦਾ ਹੈ, ਕਿਉਂਕਿ ਸਾਡਾ ਇਹ ਖੂਨਦਾਨ ਕਿਸੇ ਵੀ ਲੋੜਵੰਦ ਮਰੀਜ਼ ਦੀ ਜਾਨ ਬਚਾਉਣ 'ਚ ਮਦਦ ਕਰਦਾ ਹੈ | ਸਾਡੀ ਇਹ ਜਥੇਬੰਦੀ ਜਿਥੇ ਕਿਸਾਨਾਂ-ਮਜਦੂਰਾਂ ਦੇ ਹੱਕਾਂ ਦੀ ਰਾਖੀ ਕਰਨ 'ਚ ਪਹਿਲ ਕਦਮ ਕਰੇਗੀ, ਉਥੇ ਸਾਡੀ ਜਥੇਬੰਦੀ ਸਮਾਜ ਦੇ ਲੋਕਾਂ ਦੀ ਸੇਵਾ ਕਰਨ 'ਚ ਵੀ ਮਾਣ ਮਹਿਸੂਸ ਕਰੇਗੀ | ਉਨ੍ਹਾਂ ਦੱਸਿਆ ਕਿ ਜਿਥੇ ਇਸ ਮੌਕੇ ਸਕੂਲ ਦੇ ਪ੍ਰਬੰਧਕ ਰਾਜ ਕੁਮਾਰ ਥਾਪਰ ਅਤੇ ਮੈਡਮ ਮੇਘਾ ਥਾਪਰ ਨੂੰ ਜਥੇਬੰਦੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ, ਕੈਂਪ 'ਚ ਪਹੁੰਚੀਆਂ ਹੋਰ ਮਾਣਯੋਗ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਖੂਨਦਾਨ ਕੈਂਪ 'ਚ ਜਥੇਬੰਦੀ ਦੇ ਯੂਥ ਵਿੰਗ ਪੰਜਾਬ ਪ੍ਰਧਾਨ ਕੁਲਦੀਪ ਸਿੰਘ ਨੇਤਾ, ਮੀਤ ਪ੍ਰਧਾਨ ਪੰਜਾਬ ਨਾਨਕ ਸਿੰਘ ਫੱਕਰਸਰ, ਜਸਪਾਲ ਸਿੰਘ ਜੱਸਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ 'ਚ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ 'ਚ ਜਥੇਬੰਦੀ ਦੇ ਅਹੁਦੇਦਾਰ, ਵਰਕਰ ਸਾਹਿਬਾਨ ਅਤੇ ਹੋਰ ਕਿਸਾਨ ਵੀਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਂ ਬਗਲਾਮੁਖੀ ਯੱਗ ਖ਼ੁਸ਼ਹਾਲ ਜੀਵਨ ਜਿਊਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ-ਮਹੰਤ ਪ੍ਰਵੀਨ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਤਖਤ ਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ <br/>
Ad Position 24