ਮਾਂ ਬਗਲਾਮੁਖੀ ਧਾਮ ਵਿਖੇ 11 ਤੋਂ 21 ਫਰਵਰੀ ਤੱਕ 243 ਘੰਟੇ ਲਗਾਤਾਰ ਚੱਲੇਗਾ ਮਹਾਂਯਗ-ਮਹੰਤ ਪ੍ਰਵੀਨ ਚੌਧਰੀ
ਅਜੀਤ ਡੈਸਕ
24-11-2025
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੱਖੋਵਾਲ ਰੋਡ 'ਤੇ ਮਾਂ ਬਗਲਾਮੁਖੀ ਧਾਮ ਵਿਖੇ 11 ਤੋਂ 21 ਫਰਵਰੀ 2026 ਤੱਕ 243 ਘੰਟੇ ਨਿਰੰਤਰ ਮਹਾਯੱਗ ਕਰਵਾਇਆ ਜਾਵੇਗਾ | ਮਾਂ ਬਗਲਾਮੁਖੀ ਧਾਮ ਦੇ ਟਰੱਸਟੀਆਂ ਦੀ ਮੌਜੂਦਗੀ ਵਿਚ ਮਾਂ ਬਗਲਾਮੁਖੀ ਦੇ ਜੈਕਾਰਿਆਂ ਵਿਚਕਾਰ, ਮਾਂ ਬਗਲਾਮੁਖੀ ਧਾਮ ਦੇ ਮੁਖੀ ਮਹੰਤ ਪ੍ਰਵੀਨ ਜੀ ਦੁਆਰਾ 243 ਘੰਟੇ ਨਿਰੰਤਰ ਮਹਾਯੱਗ ਦੀ ਮਿਤੀ ਦਾ ਐਲਾਨ ਕੀਤਾ ਗਿਆ | ਸਮਾਰੋਹ ਦੌਰਾਨ ਧਾਮ ਦੇ ਟਰੱਸਟੀਆਂ ਨੇ ਆਪਣੇ ਸੁਝਾਅ ਦਿੱਤੇ ਅਤੇ 243 ਘੰਟੇ ਨਿਰੰਤਰ ਮਹਾਯੱਗ ਲਈ ਡਿਊਟੀਆਂ ਵੀ ਲਗਾਈਆਂ ਗਈਆਂ | ਟਰੱਸਟੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਹੰਤ ਪ੍ਰਵੀਨ ਨੇ ਕਿਹਾ ਕਿ 243 ਘੰਟੇ ਦਾ ਅਖੰਡ ਮਹਾਂਯੱਗ 13 ਫਰਵਰੀ ਨੂੰ ਸ਼ੁਰੂ ਹੋਵੇਗਾ | 11 ਫਰਵਰੀ 2026 ਤੱਕ ਦਿਨ ਰਾਤ ਚੱਲੇਗਾ, ਸੰਤ ਭਾਈਚਾਰਾ ਮਾਂ ਬਗਲਾਮੁਖੀ ਦਾ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇਗਾ | ਅਖੰਡ ਮਹਾਯੱਗ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪ੍ਰਤੀਨਿਧੀ ਹਿੱਸਾ ਲੈਣਗੇ ਅਤੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ | ਮਾਂ ਬਗਲਾਮੁਖੀ ਧਾਮ ਦੀ ਭਗਤ ਸ਼੍ਰੀਮਤੀ ਮਨਜੀਤ ਛੱਤਵਾਲ ਨੇ ਦੱਸਿਆ ਕਿ ਅਖੰਡ ਮਹਾਯੱਗ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਜਾਣਗੀਆਂ | ਸ਼ਰਧਾਲੂ ਵੱਧ ਤੋਂ ਵੱਧ ਪਰਿਵਾਰਾਂ ਨੂੰ ਧਾਮ ਨਾਲ ਜੋੜਨਗੇ ਅਤੇ ਉਨ੍ਹਾਂ ਨੂੰ ਅਖੰਡ ਮਹਾਯੱਗ ਵਿੱਚ ਸੱਦਾ ਦੇਣਗੇ | ਇਸ ਮੌਕੇ ਮਨਜੀਤ ਛੱਤਵਾਲ, ਗੁਰਦੀਪ ਸਿੰਘ ਝੁਜਰ, ਸੰਦੀਪ ਸਹਿਗਲ, ਅਨਿਲ ਜੈਨ, ਬਲਦੀਪ ਸਿੰਘ, ਵਿਨੈ ਸਿੰਘਲ ਅਤੇ ਡਾ. ਐਸ.ਐਲ., ਸਵਾਮੀ, ਡੂੰਗਰ ਸਿੰਘ, ਰਾਜੇਸ਼ ਢਾਂਡਾ, ਪ੍ਰਵੀਨ ਅਗਰਵਾਲ, ਵਿਜੇ ਬਾਵੇਜਾ, ਰਾਜੀਵ ਖਰਬੰਦਾ, ਵਿਨਾਇਕ ਸੂਦ, ਸ਼੍ਰੀ ਭਗਵਾਨ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਸੁਨੀਲ ਹਾਂਡਾ, ਸੁਭਾਸ਼ ਗੁਪਤਾ, ਵਿਜੇ ਕੁਮਾਰ ਗੁਪਤਾ, ਰਵਿੰਦਰ ਸਿੰਘ, ਵਾਲੀਆ ਸੀ.ਏ. ਸੁਨੀਲ ਘੇੜਾ, ਅਮਨਦੀਪ ਸਿੰਘ, ਸੁਧੀਰ ਮਹਾਜਨ, ਪੁਰਸ਼ੋਤਮ ਚੌਧਰੀ, ਸਾਹਿਲ ਅਗਰਵਾਲ, ਚੇਤਨ ਟੰਡਨ, ਬਲਜੀਤ ਸਿੰਘ ਤਿ੍ਖਾ, ਜਤਿਨ ਸੂਦ, ਸੁਨੀਲ ਪਾਸੀ, ਗੌਰਵ ਮਹਿਤਾ, ਸੰਦੀਪ ਸੂਦ, ਪਵਨ ਪਾਰਿਕ, ਰਾਮਪਾਲ ਤਿ੍ਖਾ, ਅਨਿਲ ਰਾਏ, ਵਰੁਣ ਜੈਨ, ਸੰਦੀਪ ਸਿੰਘ ਮੋਨੂੰ ਸਿੰਘ ਗਾਛੱਲੀ, ਡੀ. ਮੁਕੇਸ਼ ਅਗਰਵਾਲ, ਨਰਿੰਦਰ ਮਹਾਜਨ ਰਾਜੂ, ਨਰਿੰਦਰ ਛਿੱਬਾ, ਸੀਏ ਅਸੀਮ ਅਤਰੀ, ਤਰੁਣ ਚੌਧਰੀ, ਸੀਏ ਵੰਸ਼ ਗਰਗ, ਸੀਏ ਵਿਵੇਕ ਬਾਂਸਲ, ਵਿਜੇ ਬਾਂਸਲ, ਕਮਲ ਜਿੰਦਲ, ਵਿਨੀਤ ਮਹਿੰਦਰਾ, ਕਨਵ ਬਾਵਾ, ਹੁਕਮ ਸਿੰਘ, ਨਿਤੀਸ਼ ਸੂਦ, ਮੋਹਿਤ ਸ਼ਰਮਾ, ਕਿ੍ਸ਼ਨਾ ਸ਼ਰਮਾ, ਕਿ੍ਸ਼ਨਾ ਠਾਕੁਰ, ਓ. ਸਤਿੰਦਰ ਠਾਕੁਰ, ਸਤੀਸ਼ ਜਿੰਦਲ, ਸਤਪਾਲ, ਰਾਕੇਸ਼ ਪਾਸੀ, ਅਜੈ ਮਿੱਤਲ, ਅਮਿਤ ਧੀਮਾਨ, ਐਸ, ਐਨ, ਗੋਇਲ, ਬੀ, ਡੀ, ਗੋਇਲ, ਧੀਰਜ ਗੁਪਤਾ, ਡਾ, ਰਵਿੰਦਰ ਸਿੰਘੀ, ਹਰਜੀਤ ਕੌਰ, ਜਨਕ ਰਾਜ ਸਿੰਗਲਾ, ਕੋਮਲ ਖਹਿਰਾ, ਕਮਲਜੀਤ ਸਿੰਘ, ਕਨਵ ਗੋਇਲ, ਕੁਲਦੀਪ ਸਬਲੋਕ, ਕਪਿਲ ਭਸੀਨ, ਕਵਲਜੀਤ ਸਿੰਘ ਮੰਥਡੂ, ਪੰਕਜ ਗੁਪਤਾ, ਵਿਨੈ ਨਾਗਪਾਲ, ਈਸ਼ਾਨ ਬਾਂਸਲ, ਮੂਲ ਚੰਦ, ਮਨੀਸ਼ ਮਹਾਜਨ, ਮਰਿਦੁਲ ਛਾਬੜਾ, ਨਰੇਸ਼ ਗੋਇਲ, ਪ੍ਰਣਵ ਠਾਕੁਰ, ਰਮਨਦੀਪ ਸਿੰਘ ਭੁੱਲਰ, ਸੰਚਿਤ ਛਾਬੜਾ, ਸੰਚਿਤ ਛਾਬੜਾ, ਸ. ਗੁਪਤਾ, ਰਵਿੰਦਰ ਗੁਪਤਾ, ਗੁਨੀਤ ਖੇੜਾ, ਰਣਜੀਤ ਸਿੰਘ, ਸੰਜੀਵ ਗੁਪਤਾ, ਵਰੁਣ ਸ਼ਰਮਾ, ਸੰਜੇ ਗੁਪਤਾ, ਤਰੁਣ ਗੋਇਲ, ਤਰੁਣ ਜੈਨ ਸੁਰਾਣਾ, ਵਰੁਣ ਚੋਪੜਾ ਆਦਿ ਵੀ ਹਾਜ਼ਰ ਸਨ |
ਜਲਦੀ ਬਣੇਗਾ ਕੈਸ਼ ਕਾਊਾਟਰ ਤੋਂ ਬਿਨ੍ਹਾਂ ਹਸਪਤਾਲ-ਮਹੰਤ ਚੌਧਰੀ
ਇਸ ਦੌਰਾਨ ਮਹੰਤ ਪਰਵੀਨ ਚੌਧਰੀ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਜਲਦ ਹੀ ਲੁਧਿਆਣਾ ਸ਼ਹਿਰ ਵਿਚ ਮਾਂ ਬਗਲਾ ਮੁਖੀ ਧਾਮ ਵਲੋਂ ਇਕ ਕੈਸ਼ ਕਾਊਾਟਰ ਤੋਂ ਬਿਨ੍ਹਾਂ ਹਸਪਤਾਲ ਬਣਾਇਆ ਜਾਵੇਗਾ ਜਿੱਥੇ ਕਿ ਸਿਹਤ ਸਹੂਲਤਾਂ ਬਿਲਕੁਲ ਮੁਫਤ ਮੁੱਹਈਆ ਕਰਵਾਈਆਂ ਜਾਣਗੀਆਂ |