ਜਗਰਾਉਂ, 23 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੀ.ਐੱਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਬਲਾਕ ਪੱਧਰੀ ਦੋ ਦਿਨਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਮੁਕਾਬਲੇ ਪਿ੍ੰਸੀਪਲ ਰੁਪਿੰਦਰ ਕੌਰ ਹਾਂਸ ਦੀ ਅਗਵਾਈ ਹੇਠ ਹੋਏ | ਜਿਸ ਵਿਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਭਾਗ ਲਿਆ | ਇਸ ਮੁਕਾਬਲੇ ਦੌਰਾਨ ਅਧਿਆਪਕਾਂ ਦੇ 10 ਤਰ੍ਹਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਜਿੰਨ੍ਹਾਂ 'ਚ ਮਾਡਲ ਬਣਾਉਣ ਦੇ ਮੁਕਾਬਲੇ 'ਚ ਅਧਿਆਪਕਾ ਮਨਦੀਪ ਕੌਰ ਛੱਜਾਵਾਲ ਸਕੂਲ ਨੇ ਪਹਿਲਾ, ਸਾਰਿਕਾ ਸ਼ਰਮਾ ਕਾਉਂਕੇ ਕਲਾਂ ਸਕੂਲ ਨੇ ਦੂਸਰਾ ਅਤੇ ਭਗਵੰਤ ਸਿੰਘ ਢੋਲਣ ਸਕੂਲ ਨੇ ਤੀਸਰਾ ਸਥਾਨ ਲਿਆ | ਇਸੇ ਤਰ੍ਹਾਂ ਮੈਨੂਅਲ ਗੇਮਸ 'ਚ ਰਿਚਾ ਗੁਪਤਾ ਮੱਲ੍ਹਾ ਸਕੂਲ ਨੇ ਪਹਿਲਾ, ਕਮਲਜੀਤ ਕੌਰ ਢੋਲਣ ਸਕੂਲ ਨੇ ਦੂਸਰਾ ਸਥਾਨ, ਸਪੈਸ਼ਲ ਖੇਡਾਂ 'ਚ ਜਸਪ੍ਰੀਤ ਕੌਰ ਕਾਉਂਕੇ ਕਲਾਂ ਨੇ ਪਹਿਲਾ, ਰੀਤਿਕਾ ਪੀ.ਐੱਮ. ਸ੍ਰੀ ਸਕੂਲ ਜਗਰਾਉਂ ਨੇ ਦੂਸਰਾ, ਸੁੰਦਰ ਲਿਖਾਈ ਮੁਕਾਬਲੇ 'ਚ ਪਵਨਪ੍ਰੀਤ ਕੌਰ ਪੀ.ਐੱਮ. ਸ੍ਰੀ ਸਕੂਲ ਨੇ ਪਹਿਲਾ, ਨੀਤੂ ਅੱਗਰਵਾਲ ਛੱਜਾਵਾਲ ਸਕੂਲ ਨੇ ਦੂਸਰਾ, ਆਈ.ਟੀ. ਟੂਲ ਮੁਕਾਬਲੇ 'ਚ ਹਰਪਾਲ ਸਿੰਘ ਕਮਾਲਪੁਰਾ ਸਕੂਲ ਨੇ ਪਹਿਲਾ, ਗੁਰਿੰਦਰ ਕੌਰ ਕਾਉਂਕੇ ਕਲਾਂ ਸਕੂਲ ਨੇ ਦੂਸਰਾ, ਮਾਈਕਰੋ ਟੀਚਿੰਗ ਮੁਕਾਬਲਿਆਂ 'ਚ ਅਮਰਵੀਰ ਸਿੰਘ ਪੀ.ਐੱਮ. ਸ੍ਰੀ ਸਕੂਲ ਨੇ ਪਹਿਲਾ, ਵਿਸ਼ਾ ਜਾਣਕਾਰੀ ਮੁਕਾਬਲਿਆਂ 'ਚ ਆਂਚਲ ਚੁੱਘ ਹਾਂਸ ਕਲਾਂ ਸਕੂਲ ਨੇ ਪਹਿਲਾ, ਜਸਵਿੰਦਰ ਕੌਰ ਡੱਲਾ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪਜ਼ਲ ਗੇਮਸ 'ਚ ਭਰਤ ਭੂਸ਼ਣ ਅਖਾੜਾ ਸਕੂਲ ਨੇ ਪਹਿਲਾ, ਨਿਧੀ ਅਖਾੜਾ ਸਕੂਲ ਨੇ ਦੂਸਰਾ ਸਥਾਨ ਲਿਆ | ਇੰਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਦੂਸਰੇ ਬਲਾਕਾਂ ਦੇ 10 ਜੱਜਾਂ ਵਲੋਂ ਕੀਤੀ ਗਈ | ਇੰਨ੍ਹਾਂ ਵਿਚੋਂ ਪਹਿਲੀਆਂ ਦੋ ਪੁਜੀਸ਼ਨਾਂ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੋਣ ਕੀਤੀ ਗਈ | ਇਸ ਮੌਕੇ ਪਿ੍ੰ: ਰੁਪਿੰਦਰ ਕੌਰ ਹਾਂਸ ਨੇ ਇੰਨ੍ਹਾਂ ਮੁਕਾਬਲਿਆਂ ਨੂੰ ਨੇਪਰੇ ਚੜ੍ਹਾਉਣ ਲਈ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਅਸ਼ਵਨੀ ਕੁਮਾਰ ਬੀ.ਆਰ.ਸੀ. ਜਗਰਾਉਂ ਅਤੇ ਅਮਰਵੀਰ ਸਿੰਘ ਸੰਧੂ ਬੀ.ਆਰ.ਸੀ. ਜਗਰਾਉਂ ਨੇ ਵਿਭਾਗ ਵਲੋਂ ਜਾਰੀ ਡਿਊਟੀ ਤਨਦੇਹੀ ਨਾਲ ਨਿਭਾਈ |