28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

10, 20 ਤੇ 50 ਦੇ ਨੋਟਾਂ ਦੀ ਮਾੜੀ ਦੁਰਦਸ਼ਾ ਕਾਰਨ ਦੁਕਾਨਦਾਰ ਪ੍ਰੇਸ਼ਾਨ, 10 ਦੇ ਸਿੱਕੇ ਨੂੰ ਮਿਲੀ ਮਾਨਤਾ

Ad Position 21
No active advertisement
ਅਜੀਤ ਡੈਸਕ 24-11-2025
ਗੁਰੂਸਰ ਸੁਧਾਰ, 23 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮੌਜੂਦਾ ਸਮੇਂ ਬਾਜ਼ਾਰ ਅੰਦਰ ਮਾੜੀ ਦੁਰਦਸ਼ਾ, ਮੈਲੇ, ਫਟੇ ਤੇ ਤਰਸਯੋਗ ਹਾਲਤ ਵਿਚ ਚੱਲ ਰਹੇ 10, 20 ਤੇ 50 ਰੁਪਏ ਦੇ ਨੋਟਾਂ ਕਾਰਨ ਆਮ ਦੁਕਾਨਦਾਰਾਂ ਸਮੇਤ ਹਰ ਵਰਗ ਡਾਢ੍ਹਾ ਪ੍ਰੇਸ਼ਾਨ ਹੈ | ਕਾਰੋਬਾਰੀ ਲੋਕਾਂ ਨੂੰ ਗਾਹਕਾਂ ਨੂੰ ਖੁੱਲ੍ਹੇ ਪੈਸੇ ਦੇ ਰੂਪ ਵਿਚ ਭੁਗਤਾਨ ਕਰਨ ਜਾਂ ਖ਼ਰੀਦਦਾਰੀ ਬਦਲੇ ਗਾਹਕ ਤੋਂ ਇੰਨ੍ਹਾਂ ਮਾੜੇ ਨੋਟਾਂ ਨੂੰ ਲੈਣਾ ਮਜ਼ਬੂਰੀ ਬਣ ਗਿਆ ਹੈ | ਖ਼ਾਸਕਰ 10 ਤੇ 20 ਰੁਪਏ ਦੇ ਮਾੜੇ ਨੋਟਾਂ ਦੇ ਚੱਲਣ ਕਾਰਨ ਜਿਥੇ ਦੁਕਾਨਦਾਰ ਤੇ ਗਾਹਕਾਂ ਦਰਮਿਆਨ ਹਲਕੀ ਨੋਕ ਝੋਕ ਵੀ ਹੁੰਦੀ ਹੈ ਉਥੇ ਇਸ ਸਭ ਕਾਸੇ ਦੇ ਚੱਲਦਿਆਂ ਪਿਛਲੇ ਕਈ ਸਾਲਾਂ ਤੋਂ ਲੋਕਾਂ ਵਲੋਂ ਵਹਿਮਾਂ ਤੇ ਗੁੰਮਰਾਹਕੁੰਨ ਪ੍ਰਚਾਰ ਦੇ ਕਾਰਨ ਦਰਕਿਨਾਰ ਕੀਤੇ ਦਸ ਰੁਪਏ ਦੇ ਸਿੱਕੇ ਨੂੰ ਹੁਣ ਕਿਤੇ ਜਾ ਕੇ ਮਾਨਤਾ ਮਿਲੀ ਹੈ ਤੇ ਬੱਸਾਂ ਦੇ ਕੰਡਕਟਰ-ਸਵਾਰੀਆਂ, ਆਮ ਗਾਹਕ ਤੇ ਦੁਕਾਨਦਾਰ ਇਕ ਦੂਜੇ ਕੋਲੋਂ ਇਸ ਨੂੰ ਸਵੀਕਾਰ ਕਰਨ ਲੱਗ ਪਏ ਹਨ | ਸਥਾਨਕ ਕਸਬੇ ਦੇ ਵੱਖ-ਵੱਖ ਦੁਕਾਨਦਾਰਾਂ ਨੇ ਇਸ ਮੌਕੇ ਅਦਾਨ-ਪ੍ਰਦਾਨ ਕੀਤੇ ਜਾ ਰਹੇ 10, 20 ਤੇ 50 ਦੇ ਛੋਟੇ ਨੋਟਾਂ ਦੀ ਬਦਤਰ ਹਾਲਤ ਦਿਖਾਉੁਾਦਿਆਂ ਗਿਲਾ ਜਾਹਿਰ ਕੀਤਾ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਤਰਫੋਂ ਆਉਂਦੀ ਤਿੰਨੇ ਕਿਸਮ ਦੇ ਨੋਟਾਂ ਦੀ ਕਰੰਸੀ ਨੂੰ ਵੱਡੇ ਦਲਾਲ ਬੈਂਕਾਂ ਤੋਂ ਲੈ ਕੇ ਅੱਗੇ ਇਸ ਨੂੰ ਵਿਆਹਾਂ ਦੇ ਸੀਜ਼ਨਾਂ, ਖ਼ੁਸ਼ੀ ਦੇ ਮੌਕਿਆਂ ਤੇ ਲੋੜਵੰਦ ਲੋਕਾਂ ਨੂੰ ਮਨਮਰਜ਼ੀ ਦੇ ਰੇਟਾਂ 'ਤੇ ਵੇਚਦੇ ਹਨ ਤੇ ਉਨ੍ਹਾਂ ਨਵੇਂ ਨੋਟਾਂ ਦੀ ਕਮੀ ਅੰਦਰ ਸਭ ਤੋਂ ਜ਼ਿੰਮੇਵਾਰ ਬੈਂਕਾਂ ਨੂੰ ਠਹਿਰਾਇਆ ਹੈ | ਇਕ ਦੁਕਦਾਨਾਰ ਅਨੁਸਾਰ ਸਟੇਟ ਬੈਂਕ ਤਾਂ ਫਟੇ-ਪੁਰਾਣੇ ਨੋਟਾਂ ਦੀ ਬਦਲੀ ਕਰਦਾ ਹੈ ਪ੍ਰੰਤੂ ਪ੍ਰਾਈਵੇਟ ਬੈਂਕ ਇਸ ਤੋਂ ਹੱਥ ਖੜ੍ਹੇ ਕਰ ਦਿੰਦੇ ਹਨ | ਇਕ ਧਾਰਮਿਕ ਸੰਸਥਾ ਦੇ ਮੈਨੇਜਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਸੰਗਤਾਂ ਵਲੋਂ ਮੱਥੇ ਦੇ ਰੂਪ ਵਿਚ ਟੇਕੀ ਜਾਂਦੀ ਰਾਸ਼ੀ ਵਿਚ 10 ਤੇ 20 ਦੇ ਨੋਟਾਂ ਦੀ ਕਮੀ ਆਈ ਹੈ ਤੇ ਸ਼ਰਧਾ ਭਾਵਨਾ ਵਾਲੇ ਸਾਫ਼ ਨੋਟ ਹੀ ਭੇਟ ਕਰਦੇ ਹਨ | ਉਨ੍ਹਾਂ ਅਨੁਸਾਰ ਚੜ੍ਹਾਵੇ ਵਿਚ ਕੋਈ ਕਮੀ ਨਹੀਂ ਆਈ ਤੇ ਇਸ ਦਾ ਕਾਰਨ ਸੰਗਤ ਵਲੋਂ ਪਰਿਵਾਰ ਦੇ ਰੂਪ ਵਿਚ ਜਾਂ ਇਕੱਲਿਆਂ ਵੱਡੇ ਨੋਟ ਭੇਟ ਕੀਤੇ ਜਾ ਰਹੇ ਹਨ | ਹਾਲਾਂਕਿ ਯੂ.ਪੀ.ਆਈ.ਤਹਿਤ ਵੀ ਗਾਹਕਾਂ ਵਲੋਂ ਆਪਣੀ ਰਕਮ ਅਦਾ ਕੀਤੀ ਜਾਂਦੀ ਹੈ ਪ੍ਰੰਤੂ ਜ਼ਿਆਦਾਤਰ ਲੋਕ ਛੋਟੀ ਰਕਮ ਜਿਵੇਂ 10 ਤੋਂ 100 ਰੁਪਏ ਤੱਕ ਦੇ ਭੁਗਤਾਨ ਨੂੰ ਨਕਦ ਦੇਣਾ ਹੀ ਉਚਿਤ ਸਮਝਦੇ ਹਨ | ਮਨਿਆਰੀ ਅਤੇ ਹੋਰਨਾਂ ਕਾਰੋਬਾਰੀਆਂ ਅਨੁਸਾਰ ਇਸ ਸਮੇਂ 10 ਰੁਪਏ ਦੇ ਨਵੇਂ ਨੋਟਾਂ ਦੀ ਕਾਪੀ 1600 ਰੁਪਏ ਤੱਕ, 10 ਦੇ 500 ਰੁਪਏ ਨਵੇਂ ਦਾ ਨੋਟਾਂ ਦਾ ਹਾਰ 800 ਰੁਪਏ ਤੱਕ ਮਿਲਦਾ ਹੈ ਤੇ ਇਸ ਤੋਂ ਵੀ ਅੱਗੇ ਚੱਲ ਰਹੇ ਪੁਰਾਣੇ ਨੋਟਾਂ ਨੂੰ ਲੈਣ ਲਈ ਹਜ਼ਾਰ ਪਿੱਛੇ ਸਵਾ ਸੌ ਰਪਏ ਤੱਕ ਤੇ ਇਕ ਹਜ਼ਾਰ ਦੀ ਭਾਨ ਪਿੱਛੇ ਇਕ ਸੌ ਰੁਪਏ ਤੱਕ ਦਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ | ਇਕ ਬੈਂਕ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰਿਜ਼ਰਵ ਬੈਂਕ ਤੋਂ ਹੁਣ ਘੱਟ ਗਿਣਤੀ ਅੰਦਰ ਛੋਟੇ ਤੇ ਨਵੇਂ ਨੋਟਾਂ ਦੀ ਕਰੰਸੀ ਆ ਰਹੀ ਹੈ ਤੇ ਜਿੰਨੀ ਵੀ ਮਾਤਰਾ ਵਿਚ ਆਉਂਦੀ ਹੈ ਉਸ ਨੂੰ ਤੁਰੰਤ ਡਿਸਟਰੀਬਿਊਟ ਕਰ ਦਿੱਤਾ ਜਾਂਦਾ ਹੈ ਤੇ ਜਦਕਿ ਪਹਿਲਾਂ ਵੱਧ ਗਿਣਤੀ ਵਿਚ ਆਉਂਦੀ ਕਰੰਸੀ ਬੈਂਕਾਂ ਕੋਲ ਵੀ ਕਾਫ਼ੀ ਸਮਾਂ ਰਹਿੰਦੀ ਸੀ ਪ੍ਰੰਤੂ ਰਿਜ਼ਰਵ ਬੈਂਕ ਕੋਲ ਇਸ ਸਬੰਧੀ ਵੀ ਬੇਨਿਯਮੀਆਂ ਦੀ ਸ਼ਿਕਾਇਤਾਂ ਪੁੱਜਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ 26 ਦੇ ਕਿਸਾਨ ਅੰਦੋਲਨ ਦੀ ਵਰੇ੍ਹਗੰਢ ਮੌਕੇ ਚੰਡੀਗੜ੍ਹ ਰੈਲੀ 'ਚ ਅਗਲੇ ਸੰਘਰਸ਼ ਦਾ ਹੋਵੇਗਾ ਐਲਾਨ ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਜਗਰਾਉਂ ਵਿਖੇ ਬਲਾਕ ਪੱਧਰੀ ਅਧਿਆਪਕਾਂ ਦੇ ਮੁਕਾਬਲੇ ਹੋਏ
Ad Position 24