ਲੁਧਿਆਣਾ, 5 ਦਸੰਬਰ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਦੇ ਜਨਮ ਦਿਨ ਨੰੂ ਸਮਰਪਿਤ ਕਰਦੇ ਹੋਏ ਵਿਧਾਨ ਸਭਾ ਕੇਂਦਰੀ ਭਾਜਪਾ ਦੇ ਮੁੱਖ ਦਫ਼ਤਰ ਵਿਚ ਪਾਰਟੀ ਦੇ ਪੰਜਾਬ ਭਾਜਪਾ ਖਜਾਨਚੀ ਗੁਰਦੇਵ ਸ਼ਰਮਾ ਦੇਬੀ ਦੀ ਅਗਵਾਈ 'ਚ ਫ਼ਰੀ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਵਿਚ ਆਯੁਰਵੈਦਿਕ ਮੈਡੀਕਲ ਡਾ. ਮੋਹਨਦੀਪ ਕੌਰ ਕੁਲਵਿੰਦਰ ਸਿੰਘ ਨੇ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ | ਗੁਰਦੇਵ ਸ਼ਰਮਾ ਦੇਬੀ ਨੇ ਜੇ.ਪੀ. ਨੱਡਾ ਨੰੂ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਭਾਜਪਾ ਦੇ ਕਈ ਮੰਡਲ ਪ੍ਰਧਾਨ ਤੇ ਵਰਕਰ ਵੀ ਹਾਜ਼ਰ ਸਨ |