17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਜਾਬੀ ਲੇਖਿਕਾ ਹਰਪ੍ਰੀਤ ਧੂਤ ਦਾ ਕਹਾਣੀ ਸੰਗ੍ਰਹਿ 'ਖ਼ਤਰਾ ਤਾਂ ਹੈ' ਗੁਰਭਜਨ ਗਿੱਲ ਵਲੋਂ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਡਾ. ਤਰਲੋਚਨ ਸਿੰਘ)-ਸਟਾਕਟਨ (ਅਮਰੀਕਾ) ਵੱਸਦੀ ਪੰਜਾਬੀ ਲੇਖਿਕਾ ਹਰਪ੍ਰੀਤ ਕÏਰ ਧੂਤ ਦਾ ਕਹਾਣੀ ਸੰਗ੍ਰਹਿ 'ਖ਼ਤਰਾ ਤਾਂ ਹੈ' ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਪ੍ਰੀਤ ਇਕੋ ਵੇਲੇ ਇਕੋ ਜਿੰਨੀ ਮੁਹਾਰਤ ਨਾਲ ਕਵਿਤਾ ਤੇ ਕਹਾਣੀ ਲਿਖਦੀ ਹੈ ਪਰ ਉਸ ਦੀ ਇਹ ਕਹਾਣੀ ਪੁਸਤਕ ਉਸ ਨੂੰ ਪਹਿਲੇ ਕਹਾਣੀ ਸੰਗ੍ਰਹਿ 'ਸੂਰਜ ਹਾਰ ਗਿਆ ਹੈ' ਤੋਂ ਵਧੇਰੇ ਪੱਕਾ ਪਕੇਰਾ ਸਥਾਨ ਦਿਵਾਏਗੀ¢ ਉਨ੍ਹਾਂ ਕਿਹਾ ਕਿ ਉਸ ਦੀ ਸ਼ਾਇਰੀ ਤੇ ਕਹਾਣੀ ਦਾ ਮੂੰਹ ਮੁਹਾਂਦਰਾ ਲੋਕ ਮੁਖੀ ਭਾਵਨਾ ਵਾਲਾ ਹੋਣ ਕਰਕੇ ਉਸ ਦੀ ਵਿਸ਼ਲੇਸ਼ਣੀ ਨੀਝ ਤੇਜ਼ ਹੋ ਰਹੀ ਹੈ¢ ਇਸ 220 ਪੰਨਿਆਂ ਦੀ ਪੁਸਤਕ ਵਿਚ ਕੁਲ ਛੇ ਕਹਾਣੀਆਂ ਹਨ¢ ਪੁਸਤਕ ਦੀ ਕਾਪੀ ਅੱਜ ਪੰਜਾਬੀ ਲੇਖਕ ਤੇ ਪੁਸਤਕ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਟ ਕੀਤੀ¢ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਹੈ ਕਿ ਹਰਪ੍ਰੀਤ ਆਪਣੇ ਅੰਦਰ ਦੱਬੀਆਂ ਪਰਤਾਂ ਅਤੇ ਦੂਜੇ ਇਨਸਾਨਾਂ ਦੇ ਅੰਦਰ ਬਾਹਰ ਪਈਆਂ ਪਰਤਾਂ ਨੂੰ ਪੜ੍ਹਨ ਤੇ ਫਰੋਲਨ ਦੇ ਮਕਸਦ ਨਾਲ ਕਹਾਣੀ ਲਿਖਣ ਦਾ ਵਾਅਦਾ ਕਰਦੀ ਹੈ, ਜਿਸ ਦੀ ਇਕ ਖ਼ੂਬਸੂਰਤ ਉਦਾਹਰਨ 'ਸੂਰਜ ਹਾਰ ਗਿਆ ਹੈ' ਦੀ ਕਹਾਣੀ 'ਸ਼ੀਸ਼ਾ ਅਜੇ ਅਧੂਰਾ ਹੈ' ਵਿਚੋਂ ਵੇਖੀ ਜਾ ਸਕਦੀ ਹੈ¢ ਇਸ ਵਿਚ ਵੱਖ ਵੱਖ ਕਿਰਦਾਰ ਸ਼ੀਸ਼ੇ ਵਿਚ ਦਿਖਾਈ ਦਿੰਦੇ ਹਨ¢

Ad Position 22
No active advertisement
ਪਿਛਲੀ ਖ਼ਬਰ ਡਾ. ਰਣਜੀਤ ਦੀ ਜ਼ੀਰੋ ਤਕਨੀਕ ਦਾ ਕਮਾਲ, ਲੁਧਿਆਣਾ ਨਿਵਾਸੀ 120 ਕਿੱਲੋ ਵਜ਼ਨੀ 65 ਸਾਲਾ ਮਹਿਲਾ ਦੇ ਸਫਲਤਾ ਪੂਰਵਕ ਬਦਲੇ... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਭਾਈ ਵੀਰ ਸਿੰਘ ਦਾ ਜਨਮਦਿਨ ਮਨਾਇਆ <br/>
Ad Position 24