18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾ. ਰਣਜੀਤ ਦੀ ਜ਼ੀਰੋ ਤਕਨੀਕ ਦਾ ਕਮਾਲ, ਲੁਧਿਆਣਾ ਨਿਵਾਸੀ 120 ਕਿੱਲੋ ਵਜ਼ਨੀ 65 ਸਾਲਾ ਮਹਿਲਾ ਦੇ ਸਫਲਤਾ ਪੂਰਵਕ ਬਦਲੇ ਦੋਵੇਂ ਗੋਡੇ <br/>

Ad Position 21
No active advertisement
ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ ਜ਼ੀਰੋ ਤਕਨੀਕ ਰਾਹੀਂ ਐਸ.ਪੀ.ਐਸ. ਹਸਪਤਾਲ, ਲੁਧਿਆਣਾ ਵਿਖੇ ਗੋਡੇ ਬਦਲਣ ਦੀ ਚਰਚਾ ਹੁਣ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਨਾਲ ਨਾਲ ਵਿਦੇਸ਼ਾਂ ਵਿਚ ਵੀ ਹੋਣ ਲੱਗ ਗਈ ਹੈ | ਬੀਤੇ ਦਿਨੀਂ ਡਾ. ਰਣਜੀਤ ਵਲੋਂ 65 ਸਾਲਾ 120 ਕਿੱਲੋ ਵਜ਼ਨੀ ਲੁਧਿਆਣਾ ਨਿਵਾਸੀ ਮਹਿਲਾ ਕੁਲਦੀਪ ਕੌਰ, ਜੋ ਪਿਛਲੇ ਲੰਬੇ ਸਮੇਂ ਤੋਂ ਗੋਡਿਆਂ ਦੇ ਦਰਦ ਕਾਰਨ ਚੱਲਣ ਫਿਰਨ ਤੋਂ ਵੀ ਅਸਮਰਥ ਸੀ | ਉਹ ਡਾ. ਰਣਜੀਤ ਸਿੰਘ ਨੂੰ ਮਿਲੇ, ਜਿਨ੍ਹਾਂ ਨੇ ਉਕਤ ਮਹਿਲਾ ਦੇ ਗੋਡਿਆਂ ਦੀ ਜਾਂਚ ਕਰਨ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਵਾਉਣ ਦੀ ਸਲਾਹ ਦਿੱਤੀ | ਉਨ੍ਹਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਡਾ. ਰਣਜੀਤ ਨੇ ਜ਼ੀਰੋ ਤਕਨੀਕ ਰਾਹੀਂ ਸਿਰਫ਼ 20 ਮਿੰਟ ਦੀ ਸਰਜਰੀ ਉਪਰੰਤ ਹੀ ਉਸ ਦੇ ਦੋਵੇਂ ਗੋਡੇ ਸਫਲਤਾ ਪੂਰਵਕ ਬਦਲ ਦਿੱਤੇ | ਹੁਣ ਮਹਿਲਾ ਕੁਲਦੀਪ ਕੌਰ ਬਿਨਾਂ ਕਿਸੇ ਤਕਲੀਫ਼ ਤੋਂ ਆਮ ਵਾਂਗ ਚੱਲ ਫਿਰ ਸਕਦੀ ਹੈ | ਜ਼ੀਰੋ ਤਕਨੀਕ ਨਾਲ ਸਰਜਰੀ ਕਰਵਾ ਕੇ ਬਜ਼ੁਰਗ ਮਹਿਲਾ ਕੁਲਦੀਪ ਕੌਰ ਅਤੇ ਉਸ ਦਾ ਪਰਿਵਾਰ ਹੁਣ ਪੂਰੀ ਤਰ੍ਹਾਂ ਖੁਸ਼ ਹੈ |

Ad Position 22
No active advertisement
ਪਿਛਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਮੋਟਾਪਾ ਮੁਕਤ ਪੰਜਾਬ ਭਾਰੀ ਤੋਂ ਸਿਹਤਮੰਦ ਜਾਗਰੂਕਤਾ ਟਾਕ ਸ਼ੋਅ 14 ਨੂੰ <br... ਅਗਲੀ ਖ਼ਬਰ ਪੰਜਾਬੀ ਲੇਖਿਕਾ ਹਰਪ੍ਰੀਤ ਧੂਤ ਦਾ ਕਹਾਣੀ ਸੰਗ੍ਰਹਿ 'ਖ਼ਤਰਾ ਤਾਂ ਹੈ' ਗੁਰਭਜਨ ਗਿੱਲ ਵਲੋਂ ਲੋਕ ਅਰਪਣ
Ad Position 24