ਸੰਤ ਈਸ਼ਰ ਸਿੰਘ ਪਬਲਿਕ ਸਕੂਲ ‘ਚ ਤੀਆਂ ਦਾ ਤਿਉਹਾਰ ਮਨਾਇਆ
ਡਾਬਾ/ਲੁਹਾਰਾ, 17 ਅਗਸਤ (ਕੁਲਵੰਤ ਸਿੰਘ ਸੱਪਲ)-ਸੰਤ ਈਸ਼ਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸ਼ਰ ਨਗਰ ਵਿਚ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਗੈਵੀ ਵਿਰਦੀ ਦੀ ਟੀਮ, ਨਵਦੀਪ ਕੌਰ ਕੰਡਾ, ਰਜਿੰਦਰ ਕੌਰ ਕੰਡਾ ਆਦਿ ਸਨ।
ਡਾਬਾ/ਲੁਹਾਰਾ, 17 ਅਗਸਤ (ਕੁਲਵੰਤ ਸਿੰਘ ਸੱਪਲ)-ਸੰਤ ਈਸ਼ਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸ਼ਰ ਨਗਰ ਵਿਚ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਗੈਵੀ ਵਿਰਦੀ ਦੀ ਟੀਮ, ਨਵਦੀਪ ਕੌਰ ਕੰਡਾ, ਰਜਿੰਦਰ ਕੌਰ ਕੰਡਾ ਆਦਿ ਸਨ। ਸਕੂਲ ਦੇ ਪ੍ਰਿੰਸੀਪਲ ਕਸ਼ਮੀਰ ਸਿੰਘ ਧੁੰਨਾ, ਡਾਇਰੈਕਟਰ ਮੈਡਮ ਰਮਿੰਦਰ ਕੌਰ ਨੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਸ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੇ ਅਧਾਰ ‘ਤੇ ਲੋਕ ਨਾਚ, ਗਿੱਧਾ, ਭੰਗੜਾ ਆਦਿ ਪੇਸ਼ ਕੀਤੇ। ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ , ਜਿਸ ਵਿਚ ਪ੍ਰਾਇਮਰੀ ਵਿੰਗ ਵਿਚੋਂ ਅਮਨਦੀਪ ਕੌਰ ਜਮਾਤ ਚੌਥੀ ਮਿਸ ਤੀਜ, ਪ੍ਰਭਲੀਨ ਕੌਰ ਜਮਾਤ ਚੌਥੀ ਸੁਨੱਖੀ ਮੁਟਿਆਰ, ਸੀਨੀਅਰ ਵਿੰਗ ਵਿਚੋਂ ਸੁਖਮਨੀ ਜਮਾਤ ਦਸਵੀਂ ਮਿਸ ਤੀਜ, ਰਜਨੀਸ਼ ਕੌਰ ਕਲਾਸ ਦਸਵੀਂ ਸੁਨੱਖੀ ਮੁਟਿਆਰ, ਗਿੱਧਿਆਂ ਦੀ ਰਾਣੀ ਰਸਲੀਨ ਕੌਰ ਜਮਾਤ ਦਸਵੀਂ ਆਦਿ ਵਿਦਿਆਰਥੀਆਂ ਨੂੰ ਚੁਣ ਕੇ ਇਨਾਮ ਦਿੱਤੇ ਗਏ।