ਵਿਧਾਇਕ ਕੁਲਵੰਤ ਸਿੱਧੂ ਦਾ ਪੁਰਾਣੇ ਜਮਾਤੀਆਂ ਵਲੋਂ ਸਨਮਾਨ
ਲੁਧਿਆਣਾ, 17 ਅਗਸਤ (ਡਾ. ਤਰਲੋਚਨ ਸਿੰਘ)-ਸਰਗੋਧਾ ਖਾਲਸਾ ਹਾਈ ਸਕੂਲ ਦੇ 45 ਸਾਲ ਪੁਰਾਣੇ ਜਮਾਤੀਆਂ ਨੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਸਨਮਾਨ ਹੋਟਲ ਵਿਖੇ ਗੁਰਦੀਪ ਸਿੰਘ ਟੱਕਰ ਦੀ ਅਗਵਾਈ ਹੇਠ ਕੀਤਾ।
ਲੁਧਿਆਣਾ, 17 ਅਗਸਤ (ਡਾ. ਤਰਲੋਚਨ ਸਿੰਘ)-ਸਰਗੋਧਾ ਖਾਲਸਾ ਹਾਈ ਸਕੂਲ ਦੇ 45 ਸਾਲ ਪੁਰਾਣੇ ਜਮਾਤੀਆਂ ਨੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਸਨਮਾਨ ਹੋਟਲ ਵਿਖੇ ਗੁਰਦੀਪ ਸਿੰਘ ਟੱਕਰ ਦੀ ਅਗਵਾਈ ਹੇਠ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਮਨਦੀਪ ਸਿੰਘ ਸਲੂਜਾ ਨੇ ਦੱਸਿਆ ਕਿ ਮੈਂ ਇਕ 45 ਸਾਲ ਪੁਰਾਣੀ ਸਕੂਲ ਦੀ ਗਰੁੱਪ ਫ਼ੋਟੋ ਇਕ ਵਟਸਐਪ ਗਰੁੱਪ ਬਣਾ ਕੇ ਉਸ ਵਿਚ ਪਾ ਦਿੱਤਾ ਜਿਸ ਨਾਲ ਸਕੂਲ ਸਮੇਂ ਦੇ ਕਈ ਸਾਥੀ ਜੁੜ ਗਏ ਜਿਸ ਵਿਚ ਕੁਲਵੰਤ ਸਿੰਘ ਸਿੱਧੂ ਵਿਧਾਇਕ ਵੀ ਸਾਡੇ ਜਮਾਤੀ ਸਨ। ਫਿਰ ਸਾਰੇ ਜਮਾਤੀਆਂ ਨੇ ਸ. ਸਿੱਧੂ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਉਲੀਕਿਆ ਅਤੇ ਕਲ ਰਾਤ ਦੇ ਖਾਣੇ ਵਿਚ ਵਿਧਾਇਕ ਬਣੇ ਜਮਾਤੀ ਦਾ ਸਨਮਾਨ ਕਰਦੇ ਹੋਏ ਸਾਰੇ ਜਮਾਤੀਆਂ ਨੇ ਮਾਣ ਮਹਿਸੂਸ ਕੀਤਾ। ਇਸ ਮੌਕੇ ਅੰਤਰਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਪ੍ਰਿਤਪਾਲ ਸਿੰਘ ਦੂਆ, ਜਸਵਿੰਦਰ ਸਿੰਘ, ਗੁਰਿੰਦਰਜੀਤ ਸਿੰਘ ਬਿੱਟਾ, ਅਜੀਤ ਸਿੰਘ, ਜਸਰੂਪਨ ਸਿੰਘ, ਜਸਦੇਵ ਸਿੰਘ, ਕਮਲਦੀਪ ਸਿੰਘ, ਕੰਵਰ ਸੰਧੂ , ਹਰਜਿੰਦਰ ਸਿੰਘ, ਰਛਪਾਲ ਸਿੰਘ, ਗੁਰਿੰਦਰਪਾਲ ਸਿੰਘ ਡੋਲੀ, ਮਨਿੰਦਰਪਾਲ ਸਿੰਘ ਨਾਰੰਗ, ਸੰਜੇ ਸਕਸੈਨਾ, ਰਮਨਦੀਪ ਸਿੰਘ, ਡੀ ਸਿੰਘ, ਗੁਰਦੀਪ ਸਿੰਘ ਹਰਦੀਪ ਸਿੰਘ, ਅਵਤਾਰ ਸਿੰਘ, ਤਜਿੰਦਰ ਸਿੰਘ, ਕਮਲਦੀਪ ਸਿੰਘ ਜਮਾਤੀ ਵੀ ਹਾਜ਼ਰ ਸਨ।