ਬੀ.ਐਲ.ੳਜ ਦੀਆਂ ਮੰਗਾਂ ’ਤੇ ਚੋਣ ਅਧਿਕਾਰੀਆਂ ਨਾਲ ਅਹਿਮ ਮੀਟਿੰਗ
ਲੁਧਿਆਣਾ, 14 ਅਗਸਤ (ਭੁਪਿੰਦਰ ਸਿੰਘ ਬੈਂਸ)-ਬੀ. ਐਲ.
ਲੁਧਿਆਣਾ, 14 ਅਗਸਤ (ਭੁਪਿੰਦਰ ਸਿੰਘ ਬੈਂਸ)-ਬੀ.ਐਲ.ੳਜ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾਈ ਆਗੂ ਪਰਮਿੰਦਰ ਸਿੰਘ ਕਲੇਰ ਅਤੇ ਕੁਲਦੀਪ ਸਿੰਘ ਦੀ ਅਗਵਾਈ ਹੇਠ ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿੱਤਰਾ, ਜੁਆਇੰਟ ਸੀ.ਈ.ਓ. ਨਵਨੀਤ ਕੌਰ ਬਲ ਅਤੇ ਡਿਪਟੀ ਸੀ.ਈ.ਓ. ਅਮਨਦੀਪ ਸਮੇਤ ਚੋਣ ਅਧਿਕਾਰੀਆਂ ਨਾਲ ਹੋਈ। ਮੀਟਿੰਗ ’ਚ ਬੀ.ਐਲ.ੳਜ ਦੀਆਂ ਵੱਖ-ਵੱਖ ਸਮੱਸਿਆਵਾਂ ਅਤੇ ਮੰਗਾਂ ’ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਯੂਨੀਅਨ ਆਗੂਆਂ ਨੇ ਮ੍ਰਿਤਕ ਬੀ.ਐਲ.ੳਜ ਦੇ ਪਰਿਵਾਰਾਂ ਨੂੰ ਆਰਥਿਕ ਮਦਦ, ਤਬਾਦਲਾ ਹੁਕਮ ਲਾਗੂ ਕਰਨ, ਵਾਧੂ ਡਿਊਟੀਆਂ ਤੋਂ ਛੋਟ, ਮਾਣ ਭੱਤਾ ਵਧਾਉਣ ਅਤੇ ਛੁੱਟੀ ਵਾਲੇ ਦਿਨ ਕੰਮ ਦੇ ਬਦਲੇ ਇਵਜੀ ਛੁੱਟੀ ਸਮੇਤ ਕਈ ਮੰਗਾਂ ਰੱਖੀਆਂ। ਮੁੱਖ ਚੋਣ ਅਫ਼ਸਰ ਨੇ ਮੰਗਾਂ ’ਤੇ ਸਹਿਮਤੀ ਪ੍ਰਗਟਾਉਂਦਿਆਂ ਬੀ.ਐਲ.ੳਜ ਦੇ ਹੱਕ ਵਿਚ ਫ਼ੈਸਲੇ ਲਾਗੂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਵੇਸ਼ ਕੁਮਾਰ, ਕਿਰਪਾਲ ਸਿੰਘ, ਸਰਬਜੀਤ ਸਿੰਘ, ਕਰਮਜੀਤ ਸਿੰਘ ਆਦਿ ਮੌਜੂਦ ਸਨ।