ਆਲਮਗੀਰ, 6 ਦਸੰਬਰ (ਜਰਨੈਲ ਸਿੰਘ ਪੱਟੀ)-ਪੰਜਾਬ ਵਿਚ ਤੇਜ਼ੀ ਨਾਲ ਵੱਧ ਰਹੀ ਮੋਟਾਪੇ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ ਮੋਟਾਪਾ ਮੁਕਤ ਪੰਜਾਬ ਭਾਰੀ ਤੋਂ ਸਿਹਤਮੰਦ ਜਾਗਰੂਕਤਾ ਟਾਕ ਸ਼ੋਅ 14 ਤਾਰੀਖ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮੋਟਾਪੇ ਦੇ ਇਲਾਜ ਅਤੇ ਸਿਹਤ ਜਾਗਰੂਕਤਾ ਨੂੰ ਵਾਧਾਵਾ ਦੇਣ ਲਈ ਡਾ. ਹਰਪ੍ਰੀਤ ਸਿੰਘ ਜੌਲੀ ਡਾਇਰੈਕਟਰ ਮੈਸ਼ ਪ੍ਰੋਲਾਈਫ ਹਸਪਤਾਲ ਵਲੋਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾਵੇਗੀ | ਸ਼ੋਅ ਦੌਰਾਨ ਸ਼ਿਰਕਤ ਕਰਨ ਵਾਲਿਆਂ ਨੂੰ ਮੁਫ਼ਤ ਚੈੱਕਅੱਪ, ਸਿਹਤ ਸੰਬੰਧੀ ਸਲਾਹ ਅਤੇ ਮੋਟਾਪੇ ਦਾ ਅਪ੍ਰੇਸ਼ਨ ਕਰਾਉਣ 'ਤੇ ਵਿਸ਼ੇਸ਼ ਛੂਟ ਦੀ ਸਹੂਲਤ ਦਿੱਤੀ ਜਾਏਗੀ | ਇਸ ਤੋਂ ਇਲਾਵਾ ਸੀਨੀਅਰ ਡਾਈਟੀਸ਼ਨ ਵਲੋਂ ਡਾਈਟ ਪਲਾਨ ਅਤੇ ਵਜ਼ਨ ਘਟਾਉਣ ਦੇ ਸੁਰੱਖਿਅਤ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ | ਹਸਪਤਾਲ ਪ੍ਰਬੰਧਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੋਟਾਪਾ ਸ਼ਰਮ ਦੀ ਗੱਲ ਨਹੀਂ, ਇਲਾਜ ਦੀ ਲੋੜ ਹੈ ਅਤੇ ਸਮੇਂ ਸਿਰ ਕਦਮ ਚੁੱਕਣਾ ਜ਼ਰੂਰੀ ਹੈ |