18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗੁਰਦੁਆਰਾ ਕਲਗ਼ੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>

Ad Position 21
No active advertisement
ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਕਲਗ਼ੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਅਦੁੱਤੀ ਲਾਸਾਨੀ ਮਹਾਨ ਸ਼ਹਾਦਤ 'ਧਰਮ ਹੇਤ ਸਾਕਾ ਜਿਨਿ ਕੀਆ, ਸੀਸ ਦੀਆ ਪਰ ਸਿਰ ਨਾ ਦੀਆ' ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਧ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਕਰਵਾਏ ਗਏ | ਸਮਾਗਮਾਂ ਵਿਚ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਜਬਰਤੌੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ, ਭਾਈ ਜਗਤਾਰ ਸਿੰਘ ਹਾਜ਼ਰੀਆਂ ਭਰੀਆਂ ਅਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਸਮਾਗਮ ਵਿਚ ਗੁਰਮੀਤ ਸਿੰਘ ਪ੍ਰਧਾਨ, ਜਰਨੈਲ ਸਿੰਘ ਜਨਰਲ ਸਕੱਤਰ, ਭੁਪਿੰਦਰਪਾਲ ਸਿੰਘ ਧਵਨ ਮੀਤ ਪ੍ਰਧਾਨ, ਸੰਤੋਖ ਸਿੰਘ ਖੁਰਾਣਾ ਮੀਤ ਪ੍ਰਧਾਨ, ਦਰਸ਼ਨ ਸਿੰਘ ਰਾਜੂ, ਹਰਸ਼ਰਨ ਸਿੰਘ ਪਾਹਵਾ, ਦਰਸ਼ਨ ਸਿੰਘ ਦਰਸ਼ੀ, ਜਸਵਿੰਦਰ ਸਿੰਘ, ਚਰਨਜੀਤ ਸਿੰਘ, ਅਮਨਪ੍ਰੀਤ ਸਿੰਘ ਅਮਨ, ਤੇਜਿੰਦਰਪਾਲ ਸਿੰਘ, ਰਛਪਾਲ ਸਿੰਘ, ਹਰਮਿੰਦਰ ਸਿੰਘ ਬਿੱਟੂ, ਰਮਨਦੀਪ ਸਿੰਘ, ਹਰਕੀਰਤ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ, ਹਰਵਿੰਦਰ ਸਿੰਘ ਕਾਲਾ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਭੁਟਾਨੀ ਨੇ ਕੈਨੇਡੀਅਨ ਦੰਪਤੀ ਦੇ ਈਵਾ ਹਸਪਤਾਲ ਵਿਚ ਰੋਬੋਟਿਕ ਤਕਨੀਕ ਨਾਲ ਸਫਲਤਾ ਪੂਰਵਕ ਬਦਲੇ ਗੋਡੇ <br/> ਅਗਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਮੋਟਾਪਾ ਮੁਕਤ ਪੰਜਾਬ ਭਾਰੀ ਤੋਂ ਸਿਹਤਮੰਦ ਜਾਗਰੂਕਤਾ ਟਾਕ ਸ਼ੋਅ 14 ਨੂੰ <br...
Ad Position 24