18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾ. ਭੁਟਾਨੀ ਨੇ ਕੈਨੇਡੀਅਨ ਦੰਪਤੀ ਦੇ ਈਵਾ ਹਸਪਤਾਲ ਵਿਚ ਰੋਬੋਟਿਕ ਤਕਨੀਕ ਨਾਲ ਸਫਲਤਾ ਪੂਰਵਕ ਬਦਲੇ ਗੋਡੇ <br/>

Ad Position 21
No active advertisement
ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਡਾ. ਤਰਲੋਚਨ ਸਿੰਘ)-ਈਵਾ ਹਸਪਤਾਲ ਦੇ ਡਾ. ਤਨਵੀਰ ਭੁਟਾਨੀ ਵਲੋਂ ਕੈਨੇਡੀਅਨ ਦੰਪਤੀ ਦੀ ਰੋਬੋਟਿਕ ਤਕਨੀਕ ਰਾਹੀਂ ਸਰਜਰੀ ਕਰਕੇ ਉਨ੍ਹਾਂ ਦੇ ਸਫਲਤਾ ਪੂਰਵਕ ਗੋਡੇ ਬਦਲ ਕੇ ਉਨ੍ਹਾਂ ਨੂੰ ਦਰਦ ਮੁਕਤ, ਤੰਦਰੁਸਤ ਅਤੇ ਸਰਗਰਮ ਜ਼ਿੰਦਗੀ ਜੀਣ ਦੇ ਕਾਬਲ ਬਣਾ ਦਿੱਤਾ ਹੈ¢ ਦੰਪਤੀ ਜੋੜੇ ਦੀ ਸਰਜਰੀ ਕਰਨ ਉਪਰੰਤ ਈਵਾ ਹਸਪਤਾਲ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਤਨਵੀਰ ਭੁਟਾਨੀ ਨੇ ਦੱਸਿਆ ਕਿ ਅਮਰਜੀਤ ਮੋਦਗਿਲ ਅਤੇ ਭੁਪਿੰਦਰ ਸਿੰਘ ਮੋਦਗਿਲ ਦੋਵੇਂ ਪਤੀ ਪਤਨੀ ਕੈਨੇਡਾ ਦੇ ਨਿਵਾਸੀ ਹਨ ¢ ਉਹ ਪਿਛਲੇ ਲੰਬੇ ਸਮੇਂ ਤੋਂ ਗੋਡਿਆਂ ਦੇ ਗੰਭੀਰ ਦਰਦ ਦਾ ਸਾਹਮਣਾ ਕਰ ਰਹੇ ਸਨ ¢ ਉਕਤ ਦੰਪਤੀ ਜੋੜੇ ਨੂੰ ਜਦੋਂ ਈਵਾ ਹਸਪਤਾਲ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਹਸਪਤਾਲ ਨਾਲ ਸੰਪਰਕ ਕੀਤਾ ¢ ਹਸਪਤਾਲ ਆਉਣ 'ਤੇ ਦੰਪਤੀ ਜੋੜੇ ਦੇ ਲੋੜੀਂਦੇ ਟੈੱਸਟ ਕੀਤੇ ਗਏ ਅਤੇ ਉਨ੍ਹਾਂ ਨੂੰ ਰੋਬਟਿਕ ਤਕਨੀਕ ਰਾਹੀਂ ਗੋਡੇ ਬਦਲਾਉਣ ਦੀ ਸਲਾਹ ਦਿੱਤੀ ਗਈ¢ ਉਨ੍ਹਾਂ ਦੀ ਸਹਿਮਤੀ ਮਿਲਣ ਉਪਰੰਤ ਦੰਪਤੀ ਜੋੜੇ ਦੇ ਸਫਲਤਾ ਪੂਰਵਕ ਰੋਬੋਟਿਕ ਤਕਨੀਕ ਰਾਹੀਂ ਗੋਡੇ ਬਦਲ ਦਿੱਤੇ ਗਏ ¢ ਸਰਜਰੀ ਕਰਾਉਣ ਉਪਰੰਤ ਦੰਪਤੀ ਜੋੜੇ ਨੇ ਜਿੱਥੇ ਈਵਾ ਹਸਪਤਾਲ ਦੇ ਡਾਕਟਰਾਂ ਦਾ ਧੰਨਵਾਦ ਕੀਤਾ ¢ ਉਥੇ ਹੀ ਗੋਡਿਆਂ ਤੋਂ ਪੀੜਤ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੋਡਿਆਂ ਦੇ ਇਲਾਜ ਲਈ ਇਕ ਵਾਰ ਜ਼ਰੂਰ ਈਵਾ ਹਸਪਤਾਲ ਨਾਲ ਸੰਪਰਕ ਕਰਨ¢ ਡਾ. ਭੁਟਾਨੀ ਨੇ ਦੱਸਿਆ ਕਿ ਰੋਬੋਟਿਕ ਤਕਨੀਕ ਨਾਲ ਗੋਡੇ ਬਦਲਾਉਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਮਰੀਜ਼ ਠੀਕ ਹੋ ਕੇ ਬਿਨਾਂ ਕਿਸੇ ਦਰਦ ਤੋਂ ਚੱਲਣ ਫਿਰਨ ਲੱਗ ਜਾਂਦਾ ¢

Ad Position 22
No active advertisement
ਪਿਛਲੀ ਖ਼ਬਰ ਭਾਰਤੀ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਜੀ ਦਾ 69ਵਾਂ ਪ੍ਰੀ-ਨਿਰਵਾਣ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24