18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਫੂਡ ਸੇਫਟੀ ਵਿਭਾਗ ਵਲੋਂ ਖੋਏ ਅਤੇ ਖੋਏ ਤੋਂ ਬਣੀ ਮਠਿਆਈ ਦੇ ਸੈਂਪਲ ਭਰੇ

ਮੱਖੂ, (ਫਿਰੋਜ਼ਪੁਰ), 18 ਅਗਸਤ (ਕੁਲਵਿੰਦਰ ਸਿੰਘ ਸੰਧੂ)- ਮੱਖੂ ਵਿਖੇ ਅੱਜ ਫੂਡ ਸੇਫਟੀ ਵਿਭਾਗ ਦੀ ਟੀਮ....

Ad Position 21
No active advertisement
ਅਜੀਤ ਡੈਸਕ 18-08-2026

ਮੱਖੂ, (ਫਿਰੋਜ਼ਪੁਰ), 18 ਅਗਸਤ (ਕੁਲਵਿੰਦਰ ਸਿੰਘ ਸੰਧੂ)- ਮੱਖੂ ਵਿਖੇ ਅੱਜ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਬੀਕਾਨੇਰ ਸਵੀਟਸ ਦੇ ਗੋਦਾਮ ਵਿਚ ਛਾਪੇਮਾਰੀ ਕਰਦਿਆਂ ਰਾਜਸਥਾਨ ਤੋਂ ਬੱਸਾਂ ਰਾਹੀਂ ਲਿਆਂਦਾ ਗਿਆ ਤਕਰੀਬਨ ਡੇਢ ਕੁਇੰਟਲ ਖੋਇਆ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਕਰੀਬ ਢਾਈ ਕੁਇੰਟਲ ਚਮਚਮ ਅਤੇ ਰਸਗੁੱਲੇ ਵੀ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਕੀੜੇ ਪਏ ਹੋਣ ਦੀ ਗੱਲ ਵਿਭਾਗ ਵਲੋਂ ਦੱਸੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਇੰਸਪੈਕਟਰ ਅਭਿਨਵ ਕੁਮਾਰ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਦੁਕਾਨਦਾਰ ਵਲੋਂ ਰਾਜਸਥਾਨ ਤੋਂ ਖੋਇਆ ਮੰਗਵਾ ਕੇ ਉਸ ਤੋਂ ਮਠਿਆਈਆਂ ਤਿਆਰ ਕਰਕੇ ਵੇਚੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਖੋਏ ਅਤੇ ਮਠਿਆਈਆਂ ਦੇ ਸੈਂਪਲ ਲੈ ਕੇ ਲੈਬ ਵਿਚ ਜਾਂਚ ਲਈ ਭੇਜੇ ਜਾ ਰਹੇ ਹਨ। ਜੇਕਰ ਸੈਂਪਲ ਫੇਲ੍ਹ ਪਾਏ ਜਾਂਦੇ ਹਨ ਤਾਂ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਰਾਮਦ ਹੋਇਆ ਖੋਇਆ ਅਤੇ ਕੀੜੇ ਪਏ ਹੋਣ ਦੀ ਗੱਲ ਸਾਹਮਣੇ ਆਈ ਮਠਿਆਈ ਨਸ਼ਟ ਕੀਤੀ ਜਾਵੇਗੀ।

ਮੱਖੂ ਵਿਚ ਬੀਕਾਨੇਰ ਸਵੀਟਸ ਦੇ ਮਸ਼ਹੂਰ ਦੁਕਾਨਦਾਰ ਹਨ ਅਤੇ ਇਨ੍ਹਾਂ ਦੀਆਂ ਪੂਰੇ ਸ਼ਹਿਰ ਵਿਚ ਤਿੰਨ ਦੁਕਾਨਾਂ ਹਨ। ਬੀਕਾਨੇਰ ਸਵੀਟਸ ਦੇ ਮਾਲਕ ਕਰਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਖੋਇਆ ਅਤੇ ਮਠਿਆਈਆਂ ਬਿਲਕੁਲ ਠੀਕ ਹਨ ਅਤੇ ਲਏ ਗਏ ਸੈਂਪਲ ਪਾਸ ਹੋਣਗੇ। ਉਨ੍ਹਾਂ ਇਹ ਵੀ ਮੰਨਿਆ ਕਿ ਉਹ ਖੋਇਆ ਰਾਜਸਥਾਨ ਤੋਂ ਬੱਸਾਂ ਰਾਹੀਂ ਮੰਗਵਾਉਂਦੇ ਹਾਂ।

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਸਹਾਏ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ, ਦੁਕਾਨਦਾਰਾਂ ਨੂੰ ਦਿੱਤੀ ਚੇਤਾਵਨੀ ਅਗਲੀ ਖ਼ਬਰ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਮੁਬਾਰਕਪੁਰ ਕਾਜਵੇਅ ਬੰਦ
Ad Position 24