21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਾਜਵਾ ਨੇ ਕੀਤਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਨੰੂ ਅਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 19-12-2025
ਭਾਮੀਆਂ ਕਲਾਂ 18 ਦਸਬੰਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਲੜੇ ਉਮੀਦਵਾਰਾਂ ਦਾ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਆਪਣੇ ਨਿਵਾਸ ਸਥਾਨ 'ਤੇ ਸਨਮਾਨ ਕੀਤਾ | ਇਸ ਮੌਕੇ ਉਨ੍ਹਾਂ ਕਾਂਗਰਸ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਜਿਹੜੇ ਉਮੀਦਵਾਰਾਂ ਨੇ ਚੋਣ ਲੜੀ ਉਨ੍ਹਾਂ ਦਾ ਧੰਨਵਾਦ ਕਰਦੇ ਕਿਹਾ ਕਿ ਸਾਡੇ ਕੁੱਝ ਉਮੀਦਵਾਰਾਂ ਨੂੰ ਸਰਕਾਰ ਨੇ ਧੱਕੇਸ਼ਾਹੀ ਕਰਕੇ ਹਰਾਇਆ, ਇਹ ਆਪ ਸਰਕਾਰ ਦੀ ਜਿੱਤ ਨਹੀਂ, ਸਗੋਂ ਪੁਲਿਸ ਪ੍ਰਸ਼ਾਸਨ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਹਲਕੇ ਅੰਦਰ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗੀ | ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਤਾਜਪਰਮਿੰਦਰ ਸਿੰਘ ਸੋਨੂੰ, ਬਲਾਕ ਸੰਮਤੀ ਮੈਂਬਰ ਦਲਵੀਰ ਸਿੰਘ ਪਾਂਗਲੀਆਂ, ਅਮਰਜੀਤ ਕÏਰ, ਹਰਜੀਤ ਕੌਰ, ਪੂਜਾ ਰਾਣੀ, ਰਸ਼ਮਿੰਦਰਦੀਪ ਸਿੰਘ, ਇੰਦਰਾਜ ਟੈਣੀ, ਸੁਰਿੰਦਰ ਸਿੰਘ ਸੋਨੂੰ ਸਿਆਲ, ਰਾਜੂ ਕੁਮਾਰ, ਨਾਨਕ ਸਿੰਘ ਨੂੰ ਜਿੱਤ ਦੀ ਵਧਾਈ ਦਿੱਤੀ | ਇਸ ਮੌਕੇ ਚੋਣ ਲੜੇ ਬਲਵੀਰ ਸਿੰਘ ਮਾਜਰਾ, ਕੇਵਲ ਸਿੰਘ ਭੂਖੜੀ, ਗੁਰਜਿੰਦਰ ਸਿੰਘ ਗੋਗੀ, ਗੁਰਪ੍ਰੀਤ ਕÏਰ, ਹਰਜੋਤ ਕÏਰ, ਕੁਲਵਿੰਦਰ ਸਿੰਘ, ਰਾਜਨਦੀਪ ਕÏਰ, ਮਨਜੀਤ ਸਿੰਘ, ਸੁਰਜੀਤ ਸਿੰਘ ਸੀਤਾ, ਪਰਮਜੀਤ ਸਿੰਘ, ਮਨਜਿੰਦਰ ਕÏਰ ਗਰੇਵਾਲ, ਰਛਪਾਲ ਸਿੰਘ, ਦੇਵ ਨਾਥ ਯਾਦਵ, ਸਾਕਸ਼ੀ ਕੁਮਾਰੀ, ਕੁਲਦੀਪ ਸਿੰਘ, ਪਰਵਿੰਦਰ ਕੌਰ, ਰਾਜਵਿੰਦਰ ਕÏਰ, ਅਰਸ਼ਦੀਪ ਸਿੰਘ, ਬਖ਼ਸ਼ੋ ਰਾਣੀ, ਸਮੀਦਾ, ਮਨਪ੍ਰੀਤ ਸਿੰਘ, ਜਸਵਿੰਦਰ ਕÏਰ, ਨਰਿੰਦਰ ਕÏਰ, ਰਾਮ ਸਿੰਘ, ਸਤਵਿੰਦਰ ਕÏਰ, ਅਮਨਦੀਪ ਕÏਰ ਦਾ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਲੜਾਈ ਲੜਨ ਲਈ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਜਸਪਾਲ ਸਿੰਘ ਗਾਹੀ ਭੈਣੀ, ਬਲਵੀਰ ਸਿੰਘ ਬੁੱਢੇਵਾਲ, ਰਾਜਦੀਪ ਸਿੰਘ ਬਿਲਗਾ, ਮੇਹਰਦੀਨ, ਰੁਪਿੰਦਰ ਸਿੰਘ ਬੂਟਾ ਬਿਲਗਾ ਆਦਿ ਹਾਜ਼ਰ ਹਨ |

Ad Position 22
No active advertisement
ਪਿਛਲੀ ਖ਼ਬਰ ਜ਼ੋਨ ਭੱਟੀਆਂ ਤੋਂ ਬਲਾਕ ਸੰਮਤੀ ਉਮੀਦਵਾਰ ਅਮਨਦੀਪ ਕੌਰ 76 ਵੋਟਾਂ ਦੇ ਫਰਕ ਨਾਲ ਹੋਏ ਜੇਤੂ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਵਿਖੇ 29ਵਾਂ ਮਹਾਨ ਕੀਰਤਨ ਦਰਬਾਰ ਭਲਕੇ <br/>
Ad Position 24