21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ੋਨ ਭੱਟੀਆਂ ਤੋਂ ਬਲਾਕ ਸੰਮਤੀ ਉਮੀਦਵਾਰ ਅਮਨਦੀਪ ਕੌਰ 76 ਵੋਟਾਂ ਦੇ ਫਰਕ ਨਾਲ ਹੋਏ ਜੇਤੂ <br/>

Ad Position 21
No active advertisement
ਅਜੀਤ ਡੈਸਕ 19-12-2025
ਲਾਡੋਵਾਲ, 18 ਦਸੰਬਰ (ਬਲਬੀਰ ਸਿੰਘ ਰਾਣਾ)-ਜ਼ੋਨ ਭੱਟੀਆਂ ਤੋਂ ਕਾਂਗਰਸ ਦੇ ਬਲਾਕ ਸੰਮਤੀ ਉਮੀਦਵਾਰ ਅਮਨਦੀਪ ਕੌਰ ਪਤਨੀ ਸੋਨੂੰ ਮੱਲ 'ਆਪ' ਉਮੀਦਵਾਰ ਕਮਲੇਸ਼ ਰਾਣੀ ਨੂੰ 76 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਬਣੇ | ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਯੁਵਰਾਜ ਮਲਹੋਤਰਾ ਅਤੇ ਸੋਨੂ ਮੱਲ ਨੇ ਦੱਸਿਆ ਕਿ ਜ਼ੋਨ ਭੱਟੀਆਂ ਤੋਂ ਕਾਂਗਰਸ ਦੇ ਉਮੀਦਵਾਰ ਅਮਨਦੀਪ ਕੌਰ ਨੂੰ 746 ਵੋਟਾਂ ਪਈਆਂ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਲਕਾ ਸ਼ਰਮਾ ਨੇ 472 ਵੋਟਾਂ ਪ੍ਰਾਪਤ ਕੀਤੀਆਂ, 'ਆਪ' ਉਮੀਦਵਾਰ ਕਮਲੇਸ਼ ਰਾਣੀ ਨੇ 670 ਵੋਟਾਂ ਪ੍ਰਾਪਤ ਕੀਤੀਆਂ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਦੀਪ ਕੌਰ ਨੇ 355 ਵੋਟਾਂ ਹੀ ਹਾਸਿਲ ਕੀਤੀਆਂ, ਸੋ ਕਾਂਗਰਸ ਦੀ ਉਮੀਦਵਾਰ ਅਮਨਦੀਪ ਕੌਰ ਆਪਣੇ ਵਿਰੋਧੀਆਂ ਨੂੰ ਪਛਾੜ ਕੇ 76 ਵੋਟਾਂ ਨਾਲ ਜੇਤੂ ਰਹੇ | ਇਸ ਮੌਕੇ ਅਮਨਦੀਪ ਕੌਰ ਨੂੰ ਭੱਟੀਆਂ ਦੇ ਵੋਟਰਾਂ ਅਤੇ ਹੋਰਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਸਾਬਕਾ ਸਰਪੰਚ ਯੁਵਰਾਜ ਮਲਹੋਤਰਾ, ਸੋਨੂ ਮੱਲ, ਸਰਪੰਚ ਰੀਟਾ, ਸਾਬਕਾ ਸਰਪੰਚ ਵਿਜੇ ਸਿੰਘ, ਸੋਨੀ ਧੀਰ, ਸੁਰਿੰਦਰ ਕੁਮਾਰ, ਬਿੱਟੂ ਸਿੰਘ, ਤੀਰਥ ਦਦਰਾਲ, ਚਮਨ ਲਾਲ, ਰਾਕੇਸ਼ ਕੁਮਾਰ, ਵੀਰੇਸ਼ ਕੁਮਾਰ, ਰਵੀ ਕੁਮਾਰ ਅਤੇ ਹੋਰ ਸਮਰਥਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ੋਨ ਹੰਬੜਾਂ ਤੋਂ 'ਆਪ' ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਜੀਤਪਾਲ ਕੌਰ 1912 ਵੋਟਾਂ ਦੇ ਫਰਕ ਨਾਲ ਜੇਤੂ <br/> ਅਗਲੀ ਖ਼ਬਰ ਬਾਜਵਾ ਨੇ ਕੀਤਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਨੰੂ ਅਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ <br/>
Ad Position 24