17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਵਿਧਾਇਕ ਇਯਾਲੀ ਨੇ ਸੰਮਤੀ ਜੇਤੂ ਉਮੀਦਵਾਰਾਂ ਦਾ ਗੁਰਦੁਆਰਾ ਨਾਨਕ ਦਰਬਾਰ ਇਯਾਲੀ ਵਿਖੇ ਕੀਤਾ ਸਨਮਾਨ

Ad Position 21
No active advertisement
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਪਿੰਡ ਇਯਾਲੀ ਖੁਰਦ ਪੰਚਾਇਤ ਸੰਮਤੀ ਲਈ ਆਜ਼ਾਦ ਉਮੀਦਵਾਰ ਰਵਿੰਦਰ ਕੌਰ ਅਤੇ ਇਯਾਲੀ ਕਲਾਂ 'ਚ ਆਜ਼ਾਦ ਉਮੀਦਵਾਰ ਕਿਰਪਾਲ ਸਿੰਘ (ਪਾਲਾ) ਦੇ ਜੇਤੂ ਰਹਿਣ 'ਤੇ ਸਨਮਾਨਿਤ ਕਰਦੇ ਹੋਏ, ਨਾਲ ਹਰਕਿੰਦਰ ਸਿੰਘ ਇਯਾਲੀ, ਸਰਪੰਚ ਸੁਖਵਿੰਦਰ ਸਿੰਘ ਭੰਗੂ, ਹਰਪ੍ਰੀਤ ਸਿੰਘ ਭੰਗੂ, ਰਘਵੀਰ ਸਿੰਘ ਤੇ ਹੋਰ ਪਤਵੰਤੇ | ਤਸਵੀਰ: ਮੇਜਰ ਹੰਬੜਾਂ <br/> 20-12-2025
ਹੰਬੜਾਂ, 19 ਦਸੰਬਰ (ਮੇਜਰ ਹੰਬੜਾਂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨਾਲ ਕਿਰਸਾਨੀ ਮਾਮਲੇ, ਅਕਾਲੀ ਦਲ 'ਚ ਸੁਧਾਰ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੁਹਿਰਦ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਜ਼ਿਲ੍ਹਾ ਪ੍ਰੀਸ਼ਦ/ਸੰਮਤੀ ਚੋਣਾਂ 'ਚ ਅਜ਼ਾਦ ਉਮੀਦਵਾਰਾਂ ਦੀ ਹਮਾਇਤ ਕਰਕੇ ਜਿੱਤ ਦਾ ਇਤਿਹਾਸ ਦੁਹਰਾਇਆ | ਵਿਧਾਨ ਸਭਾ ਹਲਕਾ ਦਾਖਾ 'ਚ ਲਾਮਿਸਾਲ ਜਿੱਤ ਦੇ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਵਿਧਾਇਕ ਵਲੋਂ ਇਯਾਲੀ ਖੁਰਦ ਪੰਚਾਇਤ ਸੰਮਤੀ ਲਈ ਆਜ਼ਾਦ ਉਮੀਦਵਾਰ ਰਵਿੰਦਰ ਕੌਰ ਪਤਨੀ ਰਘਵੀਰ ਸਿੰਘ ਅਤੇ ਇਯਾਲੀ ਕਲਾਂ 'ਚ ਆਜ਼ਾਦ ਉਮੀਦਵਾਰ ਕਿਰਪਾਲ ਸਿੰਘ (ਪਾਲਾ) ਨੂੰ ਜਿਤਾ ਕੇ ਰਾਜਸੀ ਵਿਰੋਧੀਆਂ ਦੇ ਦੰਦ ਖੱਟੇ ਕਰ ਦਿੱਤੇ | ਇਯਾਲੀ ਖੁਰਦ (ਲੁਧਿ:) ਗੁਰਦੁਆਰਾ ਨਾਨਕ ਦਰਬਾਰ ਵਿਖੇ ਮਨਪ੍ਰੀਤ ਸਿੰਘ ਇਯਾਲੀ ਦੇ ਸਮਰਥਕਾਂ, ਵੋਟਰਾਂ ਵਲੋਂ ਸਰਪੰਚ ਸੁਖਵਿੰਦਰ ਸਿੰਘ ਇਯਾਲੀ ਖੁਰਦ, ਹਰਪ੍ਰੀਤ ਸਿੰਘ ਭੰਗੂ ਸਾਬਕਾ ਸਰਪੰਚ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਇਯਾਲੀ, ਨੇਤਰ ਸਿੰਘ ਇਯਾਲੀ ਸਾਬਕਾ ਚੇਅਰਮੈਨ, ਦਲਬੀਰ ਸਿੰਘ ਧੀਰੀ, ਮੇਜਰ ਸਿੰਘ ਕੈਨੇਡਾ, ਸਾਬਕਾ ਸਰਪੰਚ ਪ੍ਰਗਟ ਸਿੰਘ, ਦਰਸ਼ਨ ਸਿੰਘ, ਭਗਵਾਨ ਸਿੰਘ ਬਿੱਲੂ ਹੋਰਨਾਂ ਵੋਟਰਾਂ ਦੀ ਵੱਡੀ ਇਕੱਤਰਤਾ 'ਚ ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਬਲਾਕ ਸੰਮਤੀ ਜੇਤੂ ਉਮੀਦਵਾਰਾਂ, ਦਰਸ਼ਨ ਸਿੰਘ ਸ਼ਿਵਾਲਿਕ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਅਤੇ ਹਰਕਿੰਦਰ ਸਿੰਘ ਇਯਾਲੀ ਨੇ ਵੋਟਰਾਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਉਨ੍ਹਾਂ ਨੇ ਜੇਤੂ ਬਲਾਕ ਸੰਮਤੀ ਉਮੀਦਾਵਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਹੋਰ ਪਿੰਡ ਵਾਸੀ ਤੇ ਸਮਰਥਕ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 70-80 ਪ੍ਰਤੀਸ਼ਤ ਮਿਰਗੀ ਦੇ ਮਰੀਜ਼ ਦੌਰੇ ਤੋਂ ਪੂਰੀ ਤਰ੍ਹਾਂ ਮੁਕਤ ਸਿਹਤਮੰਦ ਜੀਵਨ ਜੀ ਸਕਦੇ ਹਨ-ਡਾ. ਈਰਾ ਚÏਧਰੀ <br/... ਅਗਲੀ ਖ਼ਬਰ ਭਾਰਤੀ ਰਿਜ਼ਰਵ ਬੈਂਕ ਨੇ ਸੂਖਮ ਤੇ ਦਰਮਿਆਨੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਜਾਣਕਾਰੀ ਸਾਂਝੀ ਕੀਤੀ
Ad Position 24