ਲੁਧਿਆਣਾ, 19 ਦਸੰਬਰ (ਜਤਿੰਦਰ ਭੰਬੀ)-ਭਾਰਤੀ ਰਿਜ਼ਰਵ ਬੈਂਕ ਨੇ ਲੁਧਿਆਣਾ ਵਿਚ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗੀਆਂ ਨਾਲ ਸੰਵਾਦ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਕ ਮੀਟਿੰਗ ਕੀਤੀ | ਇਸ ਮੌਕੇ ਵਿਵੇਕ ਸ਼੍ਰੀਵਾਸਤਵਾ ਖੇਤਰੀ ਨਿਰਦੇਸ਼ਕ ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਪੰਕਜ ਸੇਤੀਆ ਮਹਾਂ ਪ੍ਰਬੰਧਕ ਭਾਰਤੀ ਰਿਜ਼ਰਵ ਬੈਂਕ ਸਮੇਤ ਹੋਰ ਬੈਂਕਾਂ ਦੇ ਉੱਚ ਅਧਿਕਾਰੀ ਜ਼ਿਲ੍ਹਾ ਉਦਯੋਗ ਕੇਂਦਰ ਉਦਯੋਗ ਸਰਕਾਰਾਂ ਦੇ ਪ੍ਰਤਿਨਿਧੀ ਸਮੇਤ ਲਗਭਗ 120 ਐਮ. ਐਸ. ਐਮ. ਈ. ਉਦਯੋਗਪਤੀਆਂ ਨੇ ਭਾਗ ਲਿਆ | ਵਿਵੇਕ ਸ਼੍ਰੀਵਾਸਤਵ ਨੇ ਆਪਣੇ ਉਦਘਾਟਨ ਸੰਬੋਧਨ ਵਿੱਚ ਐਮ.ਐਸ.ਐਮ.ਈ. ਉਦਯੋਗ ਨੂੰ ਮਜ਼ਬੂਤ ਕਰਨ ਲਈ ਆਰ.ਬੀ.ਆਈ. ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕੀਤਾ | ਉਨ੍ਹਾਂ ਨੇ ਪ੍ਰਾਇਰਿਟੀ ਸੇਕਟਰ ਲੋਨ (ਪੀ.ਐਸ.ਐੱਲ.) ਬਿਨ੍ਹਾਂ ਜ਼ਮਾਨਤ ਦੇ ਲੋਨ, ਟਰੇਡ ਰਿਸੀਵੇਬਲਜ਼ ਡਿਸਕਾਊਾਟਿੰਗ ਸਿਸਟਮ ਵਿਸ਼ੇਸ਼ ਐਮ. ਐਸ. ਐਮ. ਈ. ਸ਼ਾਖਾਵਾਂ ਦੀ ਸਥਾਪਨਾ, ਪੁਨਰਗਠਨ ਸਬੰਧੀ ਦਿਸ਼ਾ-ਨਿਰਦੇਸ਼ ਅਤੇ ਯੂਨੀਫਾਈਡ ਲੈਂਡਿੰਗ ਇੰਟਰਫੇਸ ਵਰਗੀਆਂ ਸਕੀਮਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨਾਲ ਲੱਖਾਂ ਉਦਯੋਗਪਤੀਆਂ ਨੂੰ ਸਮੇਂ 'ਤੇ ਅਤੇ ਸਸਤੇ ਲੋਨ ਪ੍ਰਦਾਨ ਕਰਨ ਵਿਚ ਮਦਦ ਮਿਲੀ ਹੈ |