17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਬੀ.ਐਲ.ਕੇ-ਮੈਕਸ ਹਸਪਤਾਲ ਵਲੋਂ ਅਰੋੜਾ ਨਿਊਰੋ ਸੈਂਟਰ ਵਿਖੇ ਐਕਸਕਲੂਸਿਵ ਕਾਰਡੀਅਕ ਓ.ਪੀ.ਡੀ. ਸੇਵਾਵਾਂ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 20-12-2025
ਲੁਧਿਆਣਾ, 19 ਦਸੰਬਰ (ਡਾ. ਤਰਲੋਚਨ ਸਿੰਘ)-ਬੀ.ਐਲ.ਕੇ-ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਨਵੀਂ ਦਿੱਲੀ ਵਲੋਂ ਮਾਲ ਰੋਡ, ਲੁਧਿਆਣਾ ਵਿਖੇ ਸਥਿਤ ਅਰੋੜਾ ਨਿਊਰੋ ਸੈਂਟਰ ਵਿਖੇ ਆਪਣੀਆਂ ਐਕਸਕਲੂਸਿਵ ਕਾਰਡੀਓਲੋਜੀ ਓ.ਪੀ.ਡੀ. ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ | ਇਸ ਓ.ਪੀ.ਡੀ. ਦਾ ਉਦਘਾਟਨ ਬੀ.ਐਲ.ਕੇ-ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਨਵੀਂ ਦਿੱਲੀ ਦੇ ਬੀ.ਐਲ.ਕੇ-ਮੈਕਸ ਹਾਰਟ ਐਂਡ ਵੈਸਕੂਲਰ ਇੰਸਟੀਚਿਊਟ ਦੇ ਚੇਅਰਮੈਨ ਤੇ ਐਚ.ਓ.ਡੀ. ਅਤੇ ਇਲੈਕਟ੍ਰੋਫਿਜ਼ੀਓਲੋਜੀ ਵਿਭਾਗ ਦੇ ਚੇਅਰਮੈਨ (ਪੈਨ ਮੈਕਸ) ਡਾ. ਟੀ.ਐਸ. ਕਲੇਰ, ਇੰਟਰਵੈਨਸ਼ਨਲ ਕਾਰਡੀਓਲੋਜਿਸਟ ਡਾ. ਜਸਵਿੰਦਰ ਸਿੰਘ ਅਤੇ ਅਰੋੜਾ ਨਿਊਰੋ ਸੈਂਟਰ, ਮਾਲ ਰੋਡ, ਲੁਧਿਆਣਾ ਦੇ ਮੈਨੇਜਿੰਗ ਡਾਇਰੈਕਟਰ ਡਾ. ਓ.ਪੀ. ਅਰੋੜਾ ਦੀ ਹਾਜ਼ਰੀ ਵਿਚ ਕੀਤਾ ਗਿਆ | ਡਾ. ਟੀ.ਐਸ. ਕਲੇਰ ਅਤੇ ਡਾ. ਜਸਵਿੰਦਰ ਸਿੰਘ ਹਰ ਮਹੀਨੇ ਦੇ ਦੂਜੇ ਵੀਰਵਾਰ ਅਤੇ ਚੌਥੇ ਸ਼ਨੀਵਾਰ ਨੂੰ ਸਵੇਰੇ 11.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਅਰੋੜਾ ਨਿਊਰੋ ਸੈਂਟਰ, ਮਾਲ ਰੋਡ, ਲੁਧਿਆਣਾ ਵਿਚ ਉਪਲਬਧ ਰਹਿਣਗੇ, ਜਿੱਥੇ ਉਹ ਮਰੀਜ਼ਾਂ ਨੂੰ ਪ੍ਰਾਇਮਰੀ ਕੰਸਲਟੇਸ਼ਨ ਅਤੇ ਫਾਲੋ-ਅੱਪ ਸੇਵਾਵਾਂ ਪ੍ਰਦਾਨ ਕਰਨਗੇ | ਇਸ ਮੌਕੇ 'ਤੇ ਡਾ. ਕਲੇਰ ਨੇ ਕਿਹਾ ਕਿ ਅਕਸਰ ਲੋਕ ਦਿਲ ਨਾਲ ਸਬੰਧਿਤ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਦ ਤੱਕ ਸਮੱਸਿਆ ਗੰਭੀਰ ਨਹੀਂ ਹੋ ਜਾਂਦੀ | ਕੋਰੋਨਰੀ ਆਰਟਰੀ ਡਿਜ਼ੀਜ਼ ਦੇ ਸ਼ੁਰੂਆਤੀ ਸੰਕੇਤਾਂ ਵਿਚ ਛਾਤੀ ਵਿਚ ਦਰਦ, ਦਬਾਅ ਜਾਂ ਭਾਰਾਪਨ, ਜਬੜੇ, ਖੱਬੇ ਮੋਢੇ, ਬਾਂਹ, ਕੋਹਣੀ ਜਾਂ ਪਿੱਠ ਵਿਚ ਦਰਦ, ਸਾਹ ਘੱਟ ਆਉਣਾ, ਠੰਢਾ ਪਸੀਨਾ, ਦਿਲ ਘਬਰਾਉਣਾ, ਥਕਾਵਟ, ਚੱਕਰ ਆਉਣਾ ਜਾਂ ਬੇਹੋਸ਼ੀ ਸ਼ਾਮਿਲ ਹੋ ਸਕਦੇ ਹਨ | ਇਨ੍ਹਾਂ ਓ.ਪੀ.ਡੀ. ਸੇਵਾਵਾਂ ਰਾਹੀਂ ਸਾਡਾ ਮਕਸਦ ਦਿਲ ਦੀ ਬਿਮਾਰੀ ਦੀ ਸਮੇਂ-ਸਿਰ ਪਛਾਣ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣਾ ਅਤੇ ਬਿਹਤਰ ਇਲਾਜੀ ਨਤੀਜੇ ਯਕੀਨੀ ਬਣਾਉਣਾ ਹੈ | ਡਾ. ਕਲੇਰ ਨੇ ਅੱਗੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਦਾ ਪ੍ਰਭਾਵਸ਼ਾਲੀ ਪ੍ਰਬੰਧ ਸਿਰਫ਼ ਦਵਾਈਆਂ ਤੱਕ ਸੀਮਤ ਨਹੀਂ ਹੈ | ਇਸ ਲਈ ਇਕ ਹੋਲਿਸਟਿਕ ਦਿ੍ਸ਼ਟੀਕੋਣ ਬਹੁਤ ਜ਼ਰੂਰੀ ਹੈ | ਦਿਲ-ਸਿਹਤਮੰਦ ਜੀਵਨਸ਼ੈਲੀ ਜਿਵੇਂ ਕਿ ਸੰਤੁਲਿਤ ਖੁਰਾਕ, ਨਿਯਮਤ ਕਸਰਤ, ਪੂਰੀ ਨੀਂਦ ਅਤੇ ਸਿਗਰਟਨੋਸ਼ੀ ਤੋਂ ਦੂਰ ਰਹਿਣਾ, ਜਟਿਲਤਾਵਾਂ ਨੂੰ ਰੋਕਣ ਅਤੇ ਬਿਹਤਰ ਨਤੀਜਿਆਂ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ | ਦਵਾਈਆਂ ਮਦਦਗਾਰ ਹੋ ਸਕਦੀਆਂ ਹਨ, ਪਰ ਲੰਬੇ ਸਮੇਂ ਲਈ ਦਿਲ ਦੀ ਸਿਹਤ ਰੋਜ਼ਾਨਾ ਦੀਆਂ ਚੰਗੀਆਂ ਆਦਤਾਂ ਅਤੇ ਸਹੀ ਚੋਣਾਂ ਨਾਲ ਹੀ ਬਣਦੀ ਹੈ | ਅਰੋੜਾ ਨਿਊਰੋ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਡਾ. ਓ.ਪੀ. ਅਰੋੜਾ ਨੇ ਕਿਹਾ ਕਿ ਅਰੋੜਾ ਨਿਊਰੋ ਸੈਂਟਰ, ਮਾਲ ਰੋਡ, ਲੁਧਿਆਣਾ ਨੂੰ ਬੀ.ਐਲ.ਕੇ-ਮੈਕਸ ਹਸਪਤਾਲ ਦੇ ਪ੍ਰਸਿੱਧ ਕਾਰਡੀਓਲੋਜਿਸਟ ਡਾ. ਟੀ.ਐਸ. ਕਲੇਰ ਨਾਲ ਸਾਂਝ ਬਣਾਉਣ 'ਤੇ ਮਾਣ ਹੈ | ਇਹ ਸਹਿਯੋਗ ਖੇਤਰ ਵਿਚ ਉੱਚ-ਗੁਣਵੱਤਾ ਅਤੇ ਮਰੀਜ਼-ਕੇਂਦਰਿਤ ਹੈਲਥਕੇਅਰ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਰਿਜ਼ਰਵ ਬੈਂਕ ਨੇ ਸੂਖਮ ਤੇ ਦਰਮਿਆਨੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਜਾਣਕਾਰੀ ਸਾਂਝੀ ਕੀਤੀ ਅਗਲੀ ਖ਼ਬਰ ਚਿੱਟੇ ਮੋਤੀਏ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨਾਂ ਸੰਬੰਧੀ ਕੈਂਪ ਕੱਲ੍ਹ <br/>
Ad Position 24